ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਂਨ ਜਲੰਧਰ ਦੇ ਐਨ ਐਸ ਐਸ ਵਿਭਾਗ ਵੱਲੋ  ਕੈਂਸਰ
ਜਾਗਰੂਕਤਾ ਸੰਬੰਧੀ ਕਰਵਾਈਆਂ ਜਾ ਰਹੀਆਂ ਲੜੀਵਾਰ ਗਤੀਵਿਧੀਆਂ ਦੇ ਅੰਤਰਗਤ ਅੱਜ
ਅੰਤਰਰਾਸ਼ਟਰੀ ਕੈਂਸਰ ਦਿਵਸ ਤੇ ਰੈਲੀ ਕੱਢੀ ਗਈ। ਇਸ ਰੈਲੀ ਦਾ ਮੰਤਵ ਕਾਲਜ ਦੀਆਂ
ਵਿਦਿਆਰਥਣਾਂ ਨੂੰ ਅਤੇ ਇਹਨਾਂ ਦੇ ਸਹਿਯੋਜ ਨਾਲ ਇਸ ਨਾਮੁਰਾਦ ਬਿਮਾਰੀ ਸੰਬੰਧੀ
ਜਾਣੂ ਕਰਵਾਉਣਾ ਰਿਹਾ। ਕਾਲਜ ਦੇ ਪ੍ਰਿਸੀਪਲ ਡਾ ਨਵਜੋਤ ਜੀ ਨੇ ਕਿਹਾ ਹੈ ਕੈਂਸਰ ਇੱਕ ਭਿਅੰਕਰ
ਬਿਮਾਰੀ ਹੈ।ਜਿਸ ਦਾ ਨਾਮ ਸੁਣ ਕੇ ਹੀ ਦਿਲ ਦਿਹਲ ਜਾਂਦਾ ਹੈ। ਆਰਥਿਕ ਤੇ ਪਰਿਵਾਰਾਂ
ਲਈ ਇਸਦਾ ਇਲਾਜ ਅਤਿ ਕਠਿਨ ਹੈ।  ਲਈ ਇਹ ਦਰਦਨਾਕ ਬਿਮਾਰੀ ਮਾਨਸਿਕ ਸਰੀਰਿਕ ਅਤੇ
ਆਰਥਿਕਤੌਰ ਤੇ ਅਸਿਹ ਹੁੰਦੀ ਹੈ। ਇਸ ਦੇ  ਬਚਾਅ ਲਈ ਅਜਿਹੀਆਂ ਗਤੀਵਿਧੀਆਂ ਦਾਆਯੋਜਨ ਅਤਿ
ਜਰੂਰੀ ਹੇੈ ਤਾਂ ਕਿ ਇਸ ਬਿਮਾਰੀ ਦੀ ਲਪੇਟ ਵਿਚ ਆਉਣ ਤੋਂ ਪਹਿਲਾਂ ਇਸਦੇ ਕਾਰਨਾਂ ਤੋਂ
ਜਾਣੂ ਹੋ  ਸਕਣ, ਵਿਦਿਆਰਥਣਾਂ ਨੇ ਕੈਂਸਰ ਦੇ ਲੱਛਣਾਂ, ਕਾਰਨਾ, ਹਦਾਇਤਾਂ ਸੰਬੰਧੀ, ਚਾਰਟ,
ਬੈਨਰ ਰਾਹੀਂ ਨਾਅਰੇ ਲਾਉਦੀਆਂ ਆਪਣੇ ਉਦੇਸ਼ ਨੂੰ ਪੂਰਾ ਕੀਤਾ। ਮੈਡਮ ਪ੍ਰਿੰਸੀਪਲ ਨੇ
ਐਨ ਐਸ ਐਸ ਦੇ ਵਲੰਟੀਅਰਾਂ ਅਤੇ ਅਫ਼ਸਰਾਂ ਦੀ ਇਸ ਗਤੀਵਿਧੀ ਲਈ ਸ਼ਲਾਘਾ ਕੀਤੀ।