ਅੱਜ ਸਵੇਰੇ ਗੁਰਦੁਆਰਾ ਰਾਮਗੜ੍ਹੀਆ ਪਟੇਲ ਚੌਕ ਜਲੰਧਰ ਵਿਖੇ ਨਿਹੰਗ ਬਾਣੇ ਵਿੱਚ ਸ਼ੱਕੀ ਵਿਅਕਤੀ ਕੰਧ ਟੱਪ ਕੇ ਗੁਰੂ ਘਰ ਵਿੱਚ ਦਾਖ਼ਲ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਚੱਕਰ ਲਾਉਣ ਲੱਗ ਪਇਆ ਅਤੇ ਤਿੰਨ ਚਾਰ ਚੱਕਰ ਲਾਏ ਤਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਕੁਲਦੀਪ ਸਿੰਘ ਨੂੰ ਸ਼ੱਕ ਪਿਆ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਹ ਬਾਹਰ ਆ ਕੇ ਸੰਗਤਾਂ ਨਾਲ ਦੁਰ ਵਿਹਾਰ ਕਰਨ ਲੱਗ ਪਿਆ ਤਾਂ ਉਥੇ ਮੌਜੂਦ ਅਮਰੀਕ ਸਿੰਘ ਅਤੇ ਗੁਰਵਿੰਦਰ ਸਿੰਘ ਨਾਗੀ ਨੇ ਉਸ ਨੂੰ ਫੜ ਲਿਆ ਅਤੇ ਹੋਰ ਸਿੰਘਾਂ ਪਰਮਿੰਦਰ ਸਿੰਘ ਗੁਨੀਤ ਸਿੰਘ ਅਮਨ ਸਿੰਘ ਮਨਵੀਰ ਸਿੰਘ ਸਿਮਰ ਸਿੰਘ ਜਸਪ੍ਰੀਤ ਸਿੰਘ ਜਗਜੀਤ ਸਿੰਘ ਭਵਨਜੀਤ ਸਿੰਘ ਗੁਰਬਖਸ਼ ਸਿੰਘ ਨੂੰ ਬੁਲਾ ਲਿਆ ਜਿਨ੍ਹਾਂ ਨੇ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਅਤੇ ਤਲਾਸ਼ੀ ਲਈ ਤਾਂ ਉਸ ਨੇ ਮੰਨਿਆ ਕਿ ਉਹ ਬੇਅਦਬੀ ਕਰਨ ਦੀ ਨੀਅਤ ਨਾਲ ਆਇਆ ਸੀ ਅਤੇ ਉਸ ਦੀ ਤਲਾਸ਼ੀ ਦੌਰਾਨ ਉਹ ਬਿਨਾਂ ਕੇਸ਼ਾ ਤੋ ਨਿਕਲਿਆ ਉਸ ਨੂੰ ਨਿਹੰਗੀ ਬਾਣਾ ਪਾਇਆ ਹੋਇਆ ਸੀ ਮੌਕੇ ਤੇ ਪਹੁੰਚੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੁ ਵਿੱਕੀ ਖ਼ਾਲਸਾ ਨੇ ਸਮੁੱਚੇ ਸਿੰਘਾਂ ਦੀ ਸਲਾਹ ਨਾਲ ਉਸ ਨੂੰ ਪੁਲੀਸ ਡਵੀਜ਼ਨ ਨੰਬਰ 2 ਦੇ SHO ਸੇਵਾ ਸਿੰਘ ਅਤੇ ACP ਬਲਵਿੰਦਰ ਇਕਬਾਲ ਸਿੰਘ ਕਾਹਲੋਂ ਦੇ ਹਵਾਲੇ ਕਰ ਦਿੱਤਾ ਜਿੱਥੇ ਤਫ਼ਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਗੁਰਬਖ਼ਸ਼ ਸਿੰਘ ਗੁਨੀਤ ਸਿੰਘ ਪੁਲੀਸ ਦਾ ਸਾਥ ਦੇ ਰਹੇ ਹਨ ਇਸ ਮੌਕੇ ਤੇ ਮੌਜੂਦ ਸਿੰਘ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਸ਼ਹਿਰ ਦੀਆਂ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਹੈ ਚੌਕਸ ਹੋ ਕੇ ਪ੍ਰਬੰਧਕ ਡਿਊਟੀ ਦੇਣ ਅਗਰ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰੀ ਤਾਂ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੋਵੇਗੀ।