ਨੋਇਡਾ: ਕੋਰੋਨਾ ਵਾਇਰਸ ਹੁਣ ਚੀਨ ਤੋਂ ਬਾਹਰ ਨਿਕਲ ਕੇ ਪੂਰੀ ਦੁਨੀਆ ‘ਚ ਆਪਣੇ ਪੈਰ ਪਸਾਰ ਰਿਹਾ ਹੈ। ਈਰਾਨ, ਜਰਮਨੀ ਤੇ ਇਟਲੀ ਤੋਂ ਬਾਅਦ ਹੁਣ ਭਾਰਤ ਵਿਚ ਵੀ ਕੋਰੋਨਾ ਵਾਇਰਸ ਦੇ 5 ਮਾਮਲੇ ਪਾਜੀਟਿਵ ਮਿਲੇ ਹਨ। ਨੋਇਡਾ ਵਿਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿਚਕਾਰ ਇਕ ਸਕੂਲ ਨੇ ਕੋਰੋਨਾ ਵਾਇਰਸ ਦੇ ਅਲਰਟ ਦੇ ਕਾਰਨ ਪ੍ਰੀਖਿਆ ਟਾਲ ਦਿੱਤੀ ਹੈ। ਇਕ ਵਿਦਿਆਰਥੀ ਦੇ ਪਿਤਾ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਕਾਰਨ ਸਕੂਲ ਦੀ ਪ੍ਰੀਖਿਆ ਟਾਲ ਦਿੱਤੀ ਗਈ .