ਜਲੰਧਰ 06 ਮਈ 2020
ਫ਼ਲ ਤੇ ਸਬਜ਼ੀ ਮੰਡੀ ਮਕਸੂਦਾਂ ਵਿਖੇ ਭੀੜ ਨੂੰ ਘੱਟ ਕਰਕੇ ਕੋਰੋਨਾ ਵਾਇਰਸ ਨੂੰ ਦੂਰ ਰੱਖਣ ਦੇ ਮਕਸਦ ਨਾਲ ਜਲੰਧਰ ਕੈਂਟ ਤੋਂ ਵਿਧਾਇਕ ਸ੍ਰ.ਪਰਗਟ ਸਿੰਘ ਵਲੋਂ ਪ੍ਰਤਾਪਪੁਰਾ ‘ਚ ਬਣਾਈ ਗਈ ਬਦਲਵੀਂ ਫ਼ਲ ਤੇ ਸਬਜ਼ੀ ਮੰਡੀ ਜਲੰਧਰ ਵਾਸੀਆਂ ਨੂੰ ਸਮਰਪਿਤ ਕੀਤੀ ਗਈ।
ਇਹ ਵਿਸ਼ੇਸ਼ ਉਪਰਾਲਾ ਜ਼ਿਲ•ਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਫ਼ਲ ਤੇ ਸਬਜ਼ੀ ਮੰਡੀ ਵਿੱਚ ਭੀੜ ਨੂੰ ਘੱਟ ਕਰਨ ਲਈ ਇਕ ਬਦਲਵੀਂ ਜਗ•ਾ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੂੰ ਉਚ ਤਾਕਤੀ ਕਮੇਟੀ ਜਿਸ ਵਿੱਚ ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜੀ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਜ਼ਿਲ•ਾ ਮੰਡੀ ਅਫ਼ਸਰ ਦਵਿੰਦਰ ਸਿੰਘ, ਮੇਜਰ ਜਨਰਲ (ਰਿਟਾ.) ਬਲਵਿੰਦਰ ਸਿੰਘ ਅਤੇ ਹੋਰ ਸ਼ਾਮਿਲ ਹਨ ਵਲੋਂ ਮਕਸੂਦਾਂ ਸਬਜ਼ੀ ਮੰਡੀ ਵਿੱਚ ਭੀੜ ਘੱਟ ਕਰਨ ਲਈ ਸੁਝਾਅ ਦਿੱਤਾ ਗਿਆ ਸੀ। ਕਮੇਟੀ ਵਲੋਂ ਬਦਲਵੀਂ ਸਬਜ਼ੀ ਮੰਡੀ ਲਈ ਪ੍ਰਤਾਪਪੁਰਾ ਮੰਡੀ ਨੂੰ ਚੁਣਿਆ ਗਿਆ ਸੀ ਪਰ ਕਣਕ ਦੀ ਚੱਲ ਰਹੀ ਖ਼ਰੀਦ ਪ੍ਰਕਿਰਿਆ ਕਰਕੇ ਜਗ•ਾ ਘੱਟ ਸੀ ਪਰ ਹੁਣ ਫ਼ਲ ਤੇ ਸਬਜ਼ੀ ਮੰਡੀ ਲਈ ਜਗ•ਾ ਬਹੁਤ ਖੁੱਲੀ ਹੈ।
ਵਿਧਾਇਕ ਸ੍ਰ.ਪਰਗਟ ਸਿੰਘ ਜਿਨਾਂ ਦੇ ਨਾਲ ਉਪ ਮੰਡਲ ਮੈਜਿਸਟਰੇਟ ਜਲੰਧਰ-2 ਰਾਹੁਲ ਸਿੰਧੂ ਵੀ ਮੌਜੂਦ ਸਨ ਵਲੋਂ ਮੰਡੀ ਲੋਕਾਂ ਨੂੰ ਸਮਰਪਿਤ ਕੀਤੀ ਗਈ ਜਿਥੇ ਫ਼ਲ ਤੇ ਸਬਜ਼ੀਆਂ ਦੀ ਪਹਿਲੀ ਬੋਲੀ ਹੋਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰ.ਪਰਗਟ ਸਿੰਘ ਨੇ ਕਿਹਾ ਕਿ ਫ਼ਲ ਤੇ ਸਬਜ਼ੀ ਮੰਡੀ ਖੁੱਲਣ ਨਾਲ ਮਕਸੂਦਾਂ ਮੰਡੀ ਵਿਖੇ ਭੀੜ ਘੱਟ ਕਰਨ ਵਿੱਚ ਸਹਾਇਤਾ ਮਿਲੇਗੀ ਜਿਸ ਨਾਲ ਕੋਰੋਨਾ ਵਾਇਰਸ ਖਿਲਾਫ਼ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲੜਿਆ ਜਾ ਸਕੇਗਾ। ਉਨ•ਾਂ ਕਿਹਾ ਕਿ ਇਸ ਨਵੀਂ ਫ਼ਲ ਤੇ ਸਬਜ਼ੀ ਮੰਡੀ ਨਾਲ ਨਕੋਦਰ, ਸ਼ਾਹਕੋਟ, ਕਪੂਰਥਲਾ, ਜਲੰਧਰ ਕੰਟੋਨਮੈਂਟ ਅਤੇ ਇਸ ਦੇ ਨਾਲ ਲੱਗਦੇ ਕਿਸਾਨਾਂ ਅਤੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਉਨਾ ਨੂੰ ਹੁਣ ਅਪਣੇ ਫ਼ਲ ਤੇ ਸਬਜ਼ੀਆਂ ਵੇਚਣ ਤੇ ਖ਼ਰੀਦਣ ਲਈ ਦੂਰ ਮਕਸੂਦਾਂ ਮੰਡੀ ਨਹੀਂ ਜਾਣਾ ਪਵੇਗਾ। ਉਨ•ਾਂ ਕਿਹਾ ਕਿ ਇਸ ਮੰਡੀ ਨਾਲ ਸਥਾਨਿਕ ਲੋਕਾਂ ਲਈ ਰੋਜਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਵਿਧਾਇਕ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਥੋਂ ਤੱਕ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਜਿੱਤੀ ਨਹੀਂ ਜਦੋਂ ਉਦੋਂ ਤੱਕ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾਵੇ। ਉਨ•ਾਂ ਕਿਸਾਨਾਂ ਨੂੰ ਵੀ ਕਿਹਾ ਕਿ ਮੰਡੀ ਵਿੱਚ ਜੈਵਿਕ ਫ਼ਲ ਤੇ ਸਬਜ਼ੀਆਂ ਲਿਆਂਦੀਆਂ ਜਾਣ । ਉਨ•ਾਂ ਕਿਹਾ ਕਿ ਇਸ ਨਾਲ ਲੋਕਾਂ ਲਈ ਪੌਸ਼ਟਿਕ ਤੇ ਕੈਮੀਕਲ ਮੁਕਤ ਫ਼ਲ ਤੇ ਸਬਜ਼ੀਆਂ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ•ਾਂ ਕਿਹਾ ਕਿ ਅਨਾਜ ਮੰਡੀ, ਫ਼ਲ ਤੇ ਸਬਜ਼ੀ ਮੰਡੀ ਜਿਨਾਂ ਪਾਸ ਲਾਇਸੰਸ ਹਨ ਉਹ ਇਸ ਮੰਡੀ ਤੋਂ ਅਪਣਾ ਕਾਰੋਬਾਰ ਚਲਾ ਸਕਦੇ ਹਨ। ਪ੍ਰਤਾਪਪੁਰਾ ਮੰਡੀ ਤੋਂ ਅੱਜ ਪਹਿਲੇ ਦਿਨ 20 ਲਾਇਸੰਸ ਲੋਕਾਂ ਨੂੰ ਕੰਮ ਕਰਨ ਲਈ ਜਾਰੀ ਕੀਤੇ ਗਏ।
ਇਸ ਮੌਕੇ ਜ਼ਿਲ•ਾ ਮੰਡੀ ਅਫ਼ਸਰ ਦਵਿੰਦਰ ਸਿੰਘ ਕੈਂਥ, ਕੇਵਲ ਸਿੰਘ ਅਤੇ ਹੋਰ ਵੀ ਹਾਜ਼ਰ ਸਨ।