ਫਗਵਾੜਾ 19 ਅਗਸਤ (ਸ਼ਿਵ ਕੋੜਾ) ਪਾਵਰਕਾਮ ਵਿਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੁਲਰ ਕਰਨ ਸਬੰਧੀ ਇਕ ਮੰਗ ਪੱਤਰ ਕੰਪਿਊਟਰ ਓਪਰੇਟਰ ਅਤੇ ਆਉਟਸੋਰਸ ਯੂਨੀਅਨ ਦੇ ਨੋਰਥ ਜੋਨ ਦੇ ਪ੍ਰਧਾਨ ਤਰਨਜੀਤ ਸਿੰਘ ਦੀ ਅਗਵਾਈ ਹੇਠ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਦਿੱਤਾ ਜਿਸ ਵਿਚ ਮੰਗ ਕੀਤੀ ਗਈ ਪਿਛਲੀ ਸਰਕਾਰ ਵਲੋਂ ਪਾਸ ਕੀਤੇ ਐਕਟ 2016 ਨੂੰ ਲਾਗੂ ਕਰਕੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਦਾ ਇਹ ਆਖਰੀ ਸਾਲ ਹੈ। ਇਸ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਕੱਚੇ ਕਰਮਚਾਰੀਆਂ ਦੀ ਕੁੱਲ ਗਿਣਤੀ ਕਰੀਬ 1200 ਹੈ ਜੋ ਪਿਛਲੇ 10-12 ਸਾਲ ਤੋਂ ਸੇਵਾਵਾਂ ਦੇ ਰਹੇ ਹਨ। ਇਹਨਾਂ ਵਿਚੋਂ ਕਰੀਬ 95% ਕ੍ਰਮਚਾਰੀ ਓਵਰ ਏਜ ਹੋ ਚੁੱਕੇ ਹਨ ਜੋ ਹੁਣ ਸਰਕਾਰੀ ਅਸਾਮੀਆਂ ਲਈ ਦਾਅਵੇਦਾਰੀ ਨਹੀਂ ਕਰ ਸਕਦੇ। ਕੋਰੋਨਾ ਕਾਲ ਵਿਚ ਵੀ ਉਹਨਾਂ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ। ਇਹਨਾਂ ਕ੍ਰਮਚਾਰੀਆਂ ਨੂੰ ਪੱਕਾ ਕਰਨ ਨਾਲ ਸਰਕਾਰ ਉੱਪਰ ਕੋਈ ਵਾਧੂ ਵਿੱਤੀ ਭਾਰ ਨਹੀਂ ਪਵੇਗਾ। ਇਸ ਮੌਕੇ ਚਰਨਪ੍ਰੀਤ ਸਿੰਘ, ਖੁਸ਼ਦੀਪ ਸਿੰਘ, ਅਮਨਦੀਪ ਸਿੰਘ, ਰਾਮਕੁਮਾਰ, ਪੁਨੀਤ ਗਾਂਧੀ, ਸੁਖਜਿੰਦਰ ਸਿੰਘ, ਤਜਿੰਦਰ ਸਿੰਘ ਸ਼ਕਤੀ, ਆਸ਼ੁਤੋਸ਼ ਵਰਮਾ, ਮਨਦੀਪ, ਅਰਸ਼ਦੀਪ ਆਦਿ ਹਾਜਰ ਸਨ।