6 ਮਈ 2020 (ਗੁਰਦੀਪ ਸਿੰਘ ਹੋਠੀ)
ਮੈਂ ਸੁਖਦੇਵ ਰਾਜ ਸਾਬਕਾ ਸਰਪੰਚ ਪਿੰਡ ਜੱਲੋਵਾਲ ਕਲੋਨੀ ਅਤੇ ਮੇਰੀ ਪਤਨੀ ਮੋਜੂਦਾ ਸਰਪੰਚ ਨੀਲਮ ਰਾਣੀ ਹੈ l ਜਿਵੇਂ ਕਿ ਅਾਪਾਂ ਸਾਰੇ ਜਾਣਦੇ ਹਾਂ ਕਿ Covid-19 ਮਹਾਂਮਾਰੀ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਹੋਈ ਹੈ l ਜਿਲਾਂ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਹਦਾਇਤਾਂ ਅਨੁਸਾਰ ਪੰਚਾਇਤ ਨੇ ਪਿੰਡ ਨੂੰ ਪੂਰੀ ਤਰ੍ਹਾਂ ਨਾਲ ਲਾਕਡਾੳੂਨ ਕੀਤਾ ਹੋਇਆ ਹੈ l
ਜਿਸਦੇ ਅਧੀਨ ਠੀਕਰੀ ਪਹਿਰੇ ਵੀ ਲਗਾਏ ਜਾ ਰਹੇ ਹਨ l ਕੁੱਝ ਦਿਨ ਪਹਿਲਾਂ ਬਲਵੰਤ ਸਿੰਘ s/o ਅਮਰੀਕ ਸਿੰਘ ਪਹਿਰੇ ਦੀ ਵਾਰੀ ਦੇਣ ਤੋਂ ਇਨਕਾਰ ਕਰਦਾ ਸੀ l ਜਿਸ ਕਾਰਨ ੳੁਸ ਨੂੰ ਪੰਚਾਇਤ ਵਿੱਚ ਬੁਲਾਇਆ ਗਿਆ ਅਤੇ ਉਸ ਨੇ ਪੰਚਾਇਤ ਨਾਲ ਵੀ ਬਦਸਲੂਕੀ ਕੀਤੀ ਅਤੇ ਅਾਪਣੇ ਅਾਪ ਨੂੰ ਪ੍ਰੈਸ ਰਿਪੋਰਟਰ ਦੱਸ ਕੇ ਝੂਠੀਅਾਂ ਖਬਰਾਂ ਲਗਾੳੁਣ ਦੀ ਧਮਕੀ ਦਿੱਤੀ l ਫਿਰ ਪੰਚਾਇਤ ਨੇ ਥਾਣਾ ਭੋਗਪੁਰ ਵਿਚ ਬਲਵੰਤ ਸਿੰਘ ਖਿਲਾਫ਼ ਦੁਰਖਾਸਤ ਦਿੱਤੀ ਅਤੇ ਪੁਲਿਸ ਦੇ ਕਹਿਣ ਤੇ ਬਲਵੰਤ ਸਿੰਘ ਨੇ ਪਹਿਰਾਂ ਲਗਾਇਆ l ਇਸ ਪਹਿਰਾ ਲਗਾੳੁਣ ਦੀ ਰੰਜਿਸ਼ ਵਿਚ ਬਲਵੰਤ ਸਿੰਘ ਨੇ ਕੁੱਝ ਪਿੰਡ ਦੇ ਸਾਥੀਆਂ ਨਾਲ ਮਿਲ ਕੇ ਸਾਡੇ ੳੁੱਪਰ ਝੂੱਠੇ ਦੋਸ਼ ਲਗਾਏ l ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਮਹਿਤਪੁਰ ਸ਼ਰਾਬ ਦੇ ਠੇਕੇ ਹਨ ਜੋ ਸਰਕਾਰ ਦੀਅਾਂ ਹਦਾਇਤਾਂ ਅਨੁਸਾਰ 22 ਮਾਰਚ ਤੋਂ ਬੰਦ ਪਏ ਹਨ l ੳੁਸ ਤੋਂ ਬਾਅਦ ਅਕਸਾਇਜ਼ ਮਹਿਕਮੇ ਕੋਲ ਜਮਾਂ ਹੈ l ਮੇਰੇ ਸ਼ਰਾਬ ਦੇ ਕਾਰੋਬਾਰ ਵਿਚ 30 ਸੇਲਜ਼ਮੈਨ, 2 ਡਰਾਈਵਰ, 2 ਇੰਚਾਰਜ਼, 1ਬਹਾਦਰ ਅਤੇ ਮਹਿਤਪੁਰ ਕੋਠੀ ਕਿਰਾਏ ‘ਤੇ ਹੈ l ਸ਼ਰਾਬ ਦੇ ਠੇਕੇ ਥਾਣਾ ਮਹਿਤਪੁਰ ਦੀ ਹੱਦ ਅੰਦਰ ਹਨ ਅਤੇ ਮਹਿਤਪੁਰ ਥਾਣੇ ਤੋਂ ਕਰਫਿਊ ਪਾਸ ਠੇਕਿਆਂ ਦੀ ਦੇਖ-ਰੇਖ ਲਈ ਬਣਾਇਆ ਹੋਇਆ ਹੈ l ਜੋ ਕਿ ਠੇਕਿਆਂ ਅੰਦਰ ਪਈ ਕਰੋੜਾਂ ਦੀ ਸ਼ਰਾਬ ਦੀ ਨਿਗਰਾਨੀ ਲਈ ਬਣਾਇਆ ਗਿਆ ਹੈ l ਬਲਵੰਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੇਰੇ ਖਿਲਾਫ ਕਰਫਿਊ ਪਾਸ, ਕੋਰੋਨਾ ਮਹਾਂਮਾਰੀ ਅਤੇ ਸ਼ਰਾਬ ਦੇ ਕਾਰੋਬਾਰ ੳੁੱਪਰ ਝੂੱਠੀਅਾਂ ਖਬਰਾਂ ਲਗਾਈਅਾ ਹਨ l ਸੁਨੀਤਾ ਦੇਵੀ ਪੰਚ ਜਿਸਦੀ ਕਿ ਮੋਹਰ ਬਲਵੰਤ ਸਿੰਘ ਨੇ ਅਾਪਣੇ ਕੋਲੋ ਲਗਾਈ ਹੈ ਜਦ ਕਿ ਸੁਨੀਤਾ ਦੇਵੀ ਸੁਖਦੇਵ ਰਾਜ ਸਾਬਕਾ ਸਰਪੰਚ ਨਾਲ 2008-2013 ਤੱਕ ਪੰਚਾਇਤ ਵਿੱਚ ਰਹੀ ਹੈ ਜੋ ਕਿ ਸਾਈਨ ਪੰਜਾਬੀ ਵਿੱਚ ਕਰਦੀ ਹੈ ਪਰ ਇਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਵਿੱਚ ੳੁਸਦੇ ਸਾਈਨ ਅੰਗਰੇਜ਼ੀ ਵਿੱਚ ਹਨ l ਇਸ ਦੇ ਸਈਨਾਂ ਦੀ ਵੀ ਜਾਂਚ ਕੀਤੀ ਜਾਵੇ l ਸਾਡੇ ਪੂਰੇ ਪਰਿਵਾਰ ਦੀ ਮੰਗ ਹੈ ਕਿ ਸਾਡੇ ੳੁੱਪਰ ਲਗਾਏ ਗਏ ਝੂੱਠੇ ਦੋਸ਼ਾ ਕਾਰਨ ਇਹਨਾਂ ੳੁੱਪਰ ਬਣਦੀ ਕਾਰਵਾਈ ਕੀਤੀ ਜਾਵੇ l ਜੇਕਰ ਸਾਡੀ ਜਾਨ ਅਤੇ ਮਾਲ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਬਲਵੰਤ ਸਿੰਘ ਅਤੇ ਉਸ ਦੇ ਸਾਥੀ ਹੋਣਗੇ l