ਕਿਸ਼ਨਗੜ,11 ਅਪ੍ਰੈਲ (ਗੁਰਦੀਪ ਸਿੰਘ ਹੋਠੀ) ਸਮੁੱਚੀ ਮਾਨਵਤਾ ਦੀ ਸੰਕਟ ਦੀ ਘੜੀ ਵਿੱਚ ਅਤੇ ਕੋਰੋਨਾ ਵਾਇਰਸ ਦੇ ਫੈਲਾਅ ਸਮੇਂ ਜਿੱਥੇ ਵੱਖ ਵੱਖ ਤਰੀਕਿਆਂ ਨਾਲ ਸਮਾਜ ਸੇਵੀ ਸੰਸਥਾਵਾਂ ਤੇ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਵਿਅਕਤੀ ਅੱਗੇ ਆ ਰਹੇ ਹਨ ਉੱਥੇ ਪਿੰਡ ਦੂਹੜੇ ਵਾਸੀ ਐੱਨ ਆਰ ਆਈ ਵਾਸੀ ਕਿਸੇ ਤੋਂ ਪਿੱਛੇ ਨਹੀਂ ਹਨ ਕੈਨੇਡਾ ਨਿਵਾਸੀ ਸਰਦਾਰ ਬਲਦੇਵ ਸਿੰਘ ਦੂਹੜਾ ਅਤੇ ਸਤਨਾਮ ਸਿੰਘ ਦੂਹੜਾ , ਅਮਰਜੀਤ ਸਿੰਘ ਰਾਣਾ, ਸਰਦਾਰ ਰਾਜਾ ਸਿੰਘ ਦੂਹੜਾ ਅਤੇ ਉਨ੍ਹਾਂ ਦੇ ਹੋਰ ਐੱਨ ਆਰ ਆਈ ਸਾਥੀਆਂ ਨੇ ਪਿੰਡ ਦੇ ਲੋੜਵੰਦਾਂ ਦੀ ਬਾਂਹ ਫੜ੍ਹੀ ਹੈ ਵੱਡੀ ਆਰਥਿਕ ਸਹਾਇਤਾ ਭੇਜ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦਾ ਕੋਈ ਵੀ ਵਾਸੀ ਜੋ ਗਰੀਬ ਲੋੜਵੰਦ ਜਾਂ ਬੇਰੁਜ਼ਗਾਰ ਹੈ ਉਹ ਰੋਟੀ ਤੋਂ ਭੁੱਖਾ ਨਾ ਰਹੇ ਅਤੇ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ ਉਨ੍ਹਾਂ ਨੂੰ ਦਿੱਤੀਆਂ ਜਾਣ ।ਸਰਪੰਚ ਕੁਲਵੰਤ ਸਿੰਘ ਅਤੇ ਸਮੂਹ ਪਿੰਡ ਦੇ ਸਹਿਯੋਗ ਨਾਲ ਲਗਭਗ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਲੋੜੀਂਦੇ ਸਮਾਨ ਦੀਆਂ ਕਿਟਾਂ ਤਿਆਰ ਕਰਕੇ ਦਿਤੀਆਂ ਗਈਆਂ ਹਨ ਬਾਕੀ ਰਹਿੰਦੇ ਲੋੜਵੰਦ ਪਰੀਵਾਰਾ ਨੂੰ ਵੀ ਇਹ ਸਮਗਰੀ ਛੇਤੀ ਪਹੁੰਚਾਈ ਜਾਵੇਗੀ।ਜਿਤਨਾ ਸਮਾਂ ਕੋਰੋਨਾ ਵਾਇਰਸ ਕਰਕੇ ਕਰਫਿਊ ਤੇ ਹੋਰ ਰੋਕਾਂ ਰਹਿਣਗੀਆਂ ਇਹ ਸੇਵਾ ਇਸੇ ਤਰ੍ਹਾਂ ਹੀ ਨਿਰੰਤਰ ਚਾਲੂ ਰੱਖੀ ਜਾਵੇਗੀ ।ਇਸ ਮੌਕੇ ਸਰਪੰਚ ਕੁਲਵੰਤ ਸਿੰਘ ,ਮੈਂਬਰ ਪੰਚਾਇਤ ਸਤਪਾਲ ਸਿੰਘ, ਬਹਾਦਰ ਮੁੰਹਮਦ ,ਪ੍ਰਿੰਸੀਪਲ ਰਣਜੀਤ ਸਿੰਘ ,ਹਰਜੀਤ ਸਿੰਘ ,ਮੋਹਣ ਸਿੰਘ ,ਰੋਸ਼ਨ ਲਾਲ ਤੇ ਹੋਰ ਪਤਵੰਤੇ ਸੱਜਣਾ ਨੇ ਐਨ ਆਰ ਆਈ ਵੀਰਾਂ ਵੱਲੋਂ ਸਮੇਂ ਸਮੇਂ ਤੇ ਪਿੰਡ ਲਈ ਪਾਏ ਵਡਮੁੱਲੇ ਯੋਗਦਾਨ ਦਾ ਜਿਕਰ ਕਰਦਿਆਂ ਅਤੇ ਇਸ ਸਮੇਂ ਵੀ ਉਨ੍ਹਾਂ ਵਲੋਂ ਕੀਤੇ ਉਦੱਮ ਦਾ ਧੰਨਵਾਦ ਕੀਤਾ।