ਨੂਰਮਹਿਲ,12 ਨਵੰਬਰ,
ਪੇਂਡੂ ਮਜਦੂਰ ਯੂਨੀਅਨ ਪੰਜਾਬ ਦੀ ਲੰਮੇ ਸਮੇਂ ਦੀ ਜੱਦੋਜਹਿਦ ਸਦਕਾ ਪਿੰਡ ਪੱਬਵਾਂ ਬਲਾਕ ਨੂਰਮਹਿਲ ਜ਼ਿਲ੍ਹਾ ਜਲੰਧਰ ਦੇ ਲੋਕਾਂ ਨੇ ਮਜ਼ਦੂਰ ਤੇ ਕਿਸਾਨ ਏਕਤਾ ਨੂੰ ਹਕੀਕੀ ਰੂਪ ਦੇਣ ਲਈ ਅੱਜ ਬੇਜ਼ਮੀਨੇ 60 ਕਿਰਤੀਆਂ ਨੂੰ ਅਲਾਟ ਪਲਾਟਾਂ ਦਾ ਖ਼ੁਦ ਹੀ ਉਹਨਾਂ ਨੂੰ ਕਬਜ਼ਾ ਦੁਆਇਆ ਗਿਆ।
ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਤੰਜ਼ ਕੱਸਦਿਆਂ ਕਿਹਾ ਕਿ ਚੌਧਰੀ ਚੰਨੀ ਤੈਨੂੰ ਵਾਜਾਂ ਮਾਰੀਆਂ,ਬੁਲਾਇਆ ਕਈ ਵਾਰ ਚੰਦਰਿਆ ! ਕਦੀ ਮੋਰਿੰਡੇ ਵਿੱਚ,ਕਦੀ ਚੰਡੀਗੜ੍ਹ ਪਰ ਤੂੰ ਇੱਕ ਨਾ ਸੁਣੀ,5-5 ਮਰਲੇ ਪਲਾਟ ਦੇਣ ਦਾ ਤੇਰੇ ਗਿੱਦੜ ਪਰਵਾਨੇ ਨੂੰ ਤੇਰੇ ਚੌਧਰੀਆਂ ਨੇ ਟਿੱਚ ਜਾਣਿਆ,ਆਖ਼ਰ ਬੇਜ਼ਮੀਨਿਆਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਤੋਂ ਸੇਧ ਲਈ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਦੀ ਅਗਵਾਈ ਹੇਠ ਆਪਣੇ ਪਲਾਟਾਂ ਉੱਪਰ ਆਪੂ ਕਬਜ਼ਾ ਕੀਤਾ ਤੇ ਆਪੂ ਦੀਵਾ ਬਾਲਿਆ।
ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਬਲਾਕ ਅਧਿਕਾਰੀਆਂ ਵੱਲੋਂ ਨੋਟਿਸ ਭੇਜ ਕੇ ਮਜਦੂਰਾਂ ਨੂੰ ਪਲਾਟਾਂ ਵਿੱਚ ਨਾ ਵੜਨ ਦੀ ਨਸੀਹਤ ਵੀ ਦਿੱਤੀ ਗਈ ਸੀ। ਇਸ ਤਰ੍ਹਾਂ ਦਾ ਕਾਟੋ ਕਲੇਸ਼ ਲਗਭਗ ਦੋ ਢਾਈ ਸਾਲ ਚੱਲਦਾ ਰਿਹਾ। ਬੀਤੇ ਦਿਨੀਂ ਮਾਲ ਅਧਿਕਾਰੀ ਵੀ ਪਲਾਟਾਂ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਲਈ ਵੀ ਆ ਪਹੁੰਚੇ। ਗੁੱਸੇ ਵਿਚ ਆਕੇ ਮਜਦੂਰਾਂ ਨੇ ਯੂਨੀਅਨ ਦੀ ਅਗਵਾਈ ਵਿੱਚ ਪਲਾਟਾਂ ਵਿੱਚ ਹੀ ਧਰਨਾ ਲਗਾ ਦਿੱਤਾ ਗਿਆ ਅਤੇ ਨੋਟਿਸਾਂ ਨੂੰ ਅੱਗ ਲਗਾਉਣ ਦੀ ਵੀ ਧਮਕੀ ਦਿੱਤੀ ਗਈ। ਆਖ਼ਰ ਅੱਜ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਆਗੂਆਂ ਨੂੰ ਨਾਲ ਲੈਕੇ ਪਲਾਟਾਂ ਵਾਲੇ ਮਜਦੂਰਾਂ ਵਲੋਂ ਅਖੀਰ ਖੁਦ ਹੀ ਕਬਜ਼ਾ ਲੈ ਲਿਆ ਗਿਆ। ਮਜ਼ਦੂਰਾਂ ਦੇ ਰੋਹ ਨੂੰ ਵੇਖਦੇ ਹੋਏ ਪਿੰਡ ਦੀ ਮੌਜੂਦਾ ਪੰਚਾਇਤ ਨੂੰ ਆਖ਼ਰ ਪੈਰ ਪਿੱਛੇ ਖਿੱਚਣੇ ਪਏ।ਵਰਨਣਯੋਗ ਹੈ ਕਿ ਇਨ੍ਹਾਂ ਪਲਾਟਾਂ ਦੇ ਕਬਜੇ ਲਈ ਦੋ ਵਾਰ ਬੀ ਡੀ ਪੀ ਓ, ਦਫਤਰ ਨੂਰਮਹਿਲ ਦਾ ਘਿਰਾਉ ਵੀ ਕੀਤਾ ਗਿਆ ਸੀ ਅਤੇ ਤਹਿਸੀਲਦਾਰ ਨੂਰਮਹਿਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ।
ਪੇਂਡੂ ਮਜ਼ਦੂਰਾਂ ਦੀ ਅਗਵਾਈ ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਜਸਵਿੰਦਰ ਹਰਦੋਫਰਾਲਾ, ਰਾਮ ਲਭਾਇਆ, ਕੁਲਦੀਪ ਭੰਗਾਲਾ, ਨਿਰਮਲ ਸਿੱਧਮ ਅਤੇ ਭਰਾਤਰੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਸਮਰਾ ਨੇ ਕੀਤੀ।
ਜਾਰੀ ਕਰਤਾ,ਹੰਸ ਰਾਜ ਪੱਬਵਾਂ,9815356198