ਫਗਵਾੜਾ 2 ਅਗਸਤ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਨੂੰ ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਮਲਕਪੁਰ ਵਿਚ ਭਾਰੀ ਬਲ ਮਿਲਿਆ ਜਦੋਂ ਸਾਬਕਾ ਸਰਪੰਚ ਸ਼ਾਦੀ ਰਾਮ ਸਮੇਤ ਕਰੀਬ 60 ਪਰਿਵਾਰਾਂ ਨੇ ਵੱਖ ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਹਨਾਂ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਜਿਲ੍ਹਾ ਕਪੂਰਥਲਾ ਐਸ.ਸੀ. ਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਦੱਸਿਆ ਕਿ ਇਹ ਪਰਿਵਾਰ ਦੀਪਾ ਰਾਵਲਪਿੰਡੀ, ਕੇਵਲ ਰਾਵਲਪਿੰਡੀ ਅਤੇ ਯਸ਼ਵੀਰ ਕੋਕਾ ਦੀ ਪ੍ਰੇਰਣਾ ਸਦਕਾ ਆਪ ਵਿਚ ਸ਼ਾਮਲ ਹੋਏ ਹਨ ਜੋ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਕਾਰਗੁਜਾਰੀ ਤੋਂ ਬੇਹਦ ਪ੍ਰਭਾਵਿਤ ਹਨ ਨਾਲ ਹੀ ਕਾਂਗਰਸ ਪਾਰਟੀ ਵਲੋਂ ਪਿਛਲੀਆਂ ਵਿਧਾਨਸਭਾ ਚੋਣਾਂ ‘ਚ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਵੀ ਨਿਰਾਸ਼ ਹਨ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਕਾਂਗਰਸ ਪਾਰਟੀ ਜਾਣ-ਬੁੱਝ ਕੇ ਸੂਬੇ ਦੇ ਭੋਲੇ ਭਾਲੇ ਲੋਕਾਂ ਨੂੰ ਕੈਪਟਨ-ਸਿੱਧੂ ਦੀ ਨੂਰਾ ਕੁਸ਼ਤੀ ਵਿਚ ਉਲਝਾ ਰਹੀ ਹੈ ਕਿਉਂਕਿ ਕਾਂਗਰਸ ਨੂੰ ਪਤਾ ਹੈ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ ਅਤੇ ਅਗਲੀਆਂ ਚੋਣਾਂ ‘ਚ ਕਾਂਗਰਸ ਦੀ ਹਾਰ ਤੈਅ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਜਾਗਰੁਕ ਹੋ ਚੁੱਕੇ ਹਨ ਅਤੇ ਕਾਂਗਰਸ ਦੀ ਕਿਸੇ ਚਾਲ ਵਿਚ ਨਹੀਂ ਫਸਣਗੇ। 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਦਿੱਲੀ ਵਰਗੀਆਂ ਸਹੂਲਤਾਂ ਤੇ ਸਾਫ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ। ਇਸ ਮੌਕੇ ਕਾਬਲ ਰਾਮ, ਦਿਲਬਾਗ, ਬਲਵਿੰਦਰ ਸਿੰਘ, ਗੁਰਸੰਗਤ, ਜਸਵੰਤ ਸਿੰਘ, ਬਿਹਾਰੀ ਲਾਲ, ਗੇਜ ਰਾਮ, ਚੰਨਣ ਰਾਮ, ਜੋਗਿੰਦਰ ਪਾਲ, ਅਮਰੀਕ ਲੰਬੜ, ਕਾਲਾ, ਬੁੱਗਾ, ਰਾਕੇਸ਼, ਭਾਰਤੀ, ਜੋਗਾ ਸਿੰਘ, ਪ੍ਰਸ਼ੋਤਮ ਲਾਲ, ਨਸੀਬ ਚੰਦ, ਜੋਗਿੰਦਰ ਪਾਲ, ਗੌਰਵ, ਦਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜਰ ਸਨ।
ਤਸਵੀਰ – ਪਿੰਡ ਮਲਕਪੁਰ ਵਿਖੇ ਆਪ ਵਿਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਸੰਤੋਸ਼ ਕੁਮਾਰ ਗੋਗੀ ਅਤੇ ਹੋਰ।