ਫਗਵਾੜਾ 29 ਦਸੰਬਰ (ਸ਼ਿਵ ਕੋੜਾ) ਪਿੰਡ ਲੱਖਪੁਰ ਦੇ ਨੌਜਵਾਨਾ ਦਾ ਇਕ ਜੱਥਾ ਅੱਜ ਮਿਨਰਲ ਵਾਟਰ ਦੀ ਸੇਵਾ ਲੈ ਕੇ ਦਿੱਲੀ ਦੇ ਸਿੰਘੁ ਬਾਰਡਰ ਲਈ ਰਵਾਨਾ ਹੋਇਆ। ਜੱਥੇ ਵਿਚ ਕਿਸਾਨ ਵੀ ਸ਼ਾਮਲ ਸਨ। ਬਲਵਿੰਦਰ ਸਿੰਘ ਢੰਡਵਾਲ ਅਤੇ ਗੁਰਦੀਪ ਸਿੰਘ ਸਾਬਕਾ ਮੈਂਬਰ ਪੰਚਾਇਤ ਦੀ ਅਗਵਾਈ ਹੇਠ ਜੱਥੇ ਨੂੰ ਪਿੰਡ ਦੇ ਪਤਵੰਤਿਆਂ ਨੇ ਰਵਾਨਾ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਢੰਡਵਾਲ ਅਤੇ ਗੁਰਦੀਪ ਸਿੰਘ ਸਾਬਕਾ ਪੰਚ ਨੇ ਕਿਹਾ ਕਿ ਮੋਦੀ ਸਰਕਾਰ ਸੱਤਾ ਦੇ ਹੰਕਾਰ ਨੂੰ ਛੱਡ ਕੇ ਕਿਸਾਨਾ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਤੁਰੰਤ ਖੇਤੀ ਸਬੰਧੀ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰੇ। ਉਹਨਾਂ ਕਿਹਾ ਕਿ ਕਿਸਾਨਾ ਨੂੰ ਹੱਡ ਚੀਰਵÄ ਠੰਡ ਵਿਚ ਸਿੰਘੂ ਬਾਰਡਰ ‘ਤੇ ਧਰਨਾ ਲਾ ਕੇ ਬੈਠੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਮੋਦੀ ਸਰਕਾਰ ਹਿਟਲਰਸ਼ਾਹੀ ਵਾਲਾ ਰਵੱਈਆ ਛੱਡਣ ਨੂੰ ਤਿਆਰ ਨਹÄ। ਮੋਦੀ ਸਰਕਾਰ ਦੀ ਬੇਰੁਖੀ ਕਾਰਨ ਹੁਣ ਤਕ ਸ਼ਾਂਤਮਈ ਧਰਨੇ ਤੇ ਬੈਠੇ ਕਿਸਾਨਾ ਦਾ ਸਬਰ ਟੁੱਟ ਸਕਦਾ ਹੈ ਅਤੇ ਉਸ ਸਥਿਤੀ ਨੂੰ ਸੰਭਾਲਣਾ ਮੋਦੀ ਸਰਕਾਰ ਲਈ ਮੁਸ਼ਕਲ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਕਿਸੇ ਵੀ ਲਿਹਾਜ ਨਾਲ ਕਿਸਾਨਾ ਦੇ ਹਿਤ ਵਿਚ ਨਹÄ ਹਨ। ਇਹ ਕਾਨੂੰਨ ਕਿਸਾਨਾ ਨੂੰ ਕਾਰਪੋਰੇਟ ਕੰਪਨੀਆਂ ਦੇ ਅੱਗੇ ਸਮਰਪਣ ਕਰਨ ਲਈ ਮਜਬੂਰ ਕਰ ਦੇਣਗੇ। ਕੇਂਦਰ ਸਰਕਾਰ ਨੂੰ ਇਹ ਕਾਨੂੰਨ ਤਿਆਰ ਕਰਨ ਸਮੇਂ ਕਿਸਾਨਾ ਦੀ ਰਾਏ ਲੈਣੀ ਚਾਹੀਦੀ ਸੀ। ਕਿਸਾਨ ਅੰਦੋਲਨ ਨੂੰ ਗੱਲਬਾਤ ਦੇ ਨਾਮ ਤੇ ਲੰਬਾ ਖਿੱਚ ਕੇ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਵਾਰ ਕਿਸਾਨ ਆਰ-ਪਾਰ ਦੀ ਗੱਲ ਕਰਕੇ ਹੀ ਵਾਪਸ ਮੁੜਨਗੇ। ਇਸ ਮੌਕੇ ਹਰਭਜਨ ਸਿੰਘ, ਸਿਮਰ ਢੰਡਵਾਲ, ਉਂਕਾਰ ਸਿੰਘ, ਜਸਕਰਨ ਸਿੰਘ, ਬਿੱਲੂ, ਸਨੀ, ਰਾਜੂ, ਲੱਬਾ, ਮੰਨਾ, ਪਿੰਦੀ ਅਤੇ ਹਰਕੀਰਤ ਸਿੰਘ ਆਦਿ ਹਾਜਰ ਸਨ।