
ਜਲੰਧਰ: ਪੂਨੇ ਸ਼ਹਿਰ ਵਿੱਚ ਆਖਰੀ ਉਮੀਦ ਐਨਜੀਓ ਨੂੰ ਮਿਲਿਆ ਸਨਮਾਨ ਵਰਲਡ ਸਿੱਖ ਪੰਜਾਬੀ ਚੈਂਬਰ ਆਫ ਕਮਰਸ , ਦਾ ਪੰਜਾਬੀ ਕਲਚਰ ਐਸੋਸੀਏਸ਼ਨ, ਸਿੱਖ ਜਨ ਸੇਵਾ ਸੰਘ ਪੂਨੇ ਵੱਲੋਂ (ਵਿਸਾਖੀ ਦੀ ਰਾਤ ) ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮਸ਼ਹੂਰ ਕਲਾਕਾਰ ਗੀਤਕਾਰ ਫਨਕਾਰ ਜਸਬੀਰ ਜੱਸੀ ਅਤੇ ਉਹਨਾਂ ਦੀ ਟੀਮ ਵੱਲੋਂ ਇਸ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੂਨੇ ਸ਼ਹਿਰ ਅਤੇ ਵੱਖ ਵੱਖ ਸ਼ਹਿਰਾਂ ਦੀਆਂ ਮਹਾਨ ਰਾਜਨੀਤਿਕ ਧਾਰਮਿਕ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਗਈ ਜਿਸ ਵਿੱਚ ਉਚੇਚੇ ਤੌਰ ਤੇ ਆਖਰੀ ਉਮੀਦ ਐਨਜੀਓ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਪੂਨੇ ਸ਼ਹਿਰ ਦੇ ਲੋਕਾਂ ਨਾਲ ਸਾਂਝਾ ਕੀਤਾ ਗਿਆ ਅਤੇ ਆਖਰੀ ਉਮੀਦ ਐਨਜੀਓ ਦੀਆਂ ਸੇਵਾਵਾਂ ਨੂੰ ਸਲਾਮ ਕਰਦੇ ਹੋਏ ਪੂਨੇ ਸ਼ਹਿਰ ਦੀ ਸਮੁੱਚੀ ਟੀਮ ਵੱਲੋਂ ਆਖਰੀ ਉਮੀਦ ਸੰਸਥਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੂਨੇ ਦੇ ਸ਼ਹਿਰ ਵਾਸੀਆਂ ਵੱਲੋਂ ਇੱਕ ਚੰਗਾ ਹੁੰਗਾਰਾ ਭਰ ਕੇ ਆਖਰੀ ਉਮੀਦ ਐਨਜੀਓ ਦੀਆਂ ਸੇਵਾਵਾਂ ਨੂੰ ਜਲਦੀ ਹੀ ਪੂਨੇ ਸ਼ਹਿਰ ਵਿੱਚ ਲਾਗੂ ਕਰਨ ਦਾ ਅਸ਼ਵਾਸਨ ਵੀ ਦਿੱਤਾ ਗਿਆ ਇਸ ਮੌਕੇ ਤੇ ਜਲੰਧਰ ਐਨਜੀਓ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਐਸ ਪੀ ਸਿੰਘ ਜੀ ਅਤੇ ਦਿੱਲੀ ਐਨਸੀਆਰ ਸ਼ਹਿਰ ਦੇ ਪ੍ਰਧਾਨ ਤਜਿੰਦਰ ਸਿੰਘ ਗੋਇਆ ਜੀ ਮੈਂਬਰ ਪੰਕਜ ਜੀ ਨੇ ਦੱਸਿਆ ਕੀ ਸਾਰੀ ਸੰਗਤ ਦੇ ਸਹਿਯੋਗ ਸਦਕਾ ਉਹਨਾਂ ਵੱਲੋਂ 11 ਰੁਪਈਆਂ ਵਿੱਚ ਰੋਟੀ ਕੱਪੜਾ ਦਵਾਈ ਅਤੇ ਐਂਬੂਲੈਂਸ ਸੇਵਾ ਕਾਫ਼ੀ ਲੰਬੇ ਸਮੇਂ ਤੋਂ ਸੇਵਾ ਚਲਾਈ ਜਾ ਰਹੀ ਹੈ ਬੇਘਰ ਬੇਸਹਾਰਾ ਮੰਦ ਬੁੱਧੀ ਜੀਆਂ ਵਾਸਤੇ ਮਾਸਟਰ ਧਰਮਪਾਲ ਆਖਰੀ ਸਹਾਰਾ ਸੇਵਾ ਘਰ ਜਲੰਧਰ ਵਿਖੇ ਬਣਾਇਆ ਜਾ ਰਿਹਾ ਹੈ। ਇਹ ਸਾਰੀਆਂ ਸੇਵਾਵਾਂ ਵੱਖ ਵੱਖ ਸ਼ਹਿਰਾਂ ਵਿੱਚ ਜਲਦੀ ਮੁਹਈਆ ਕਰਵਾਈਆਂ ਜਾਣਗੀਆਂ ਜਲੰਧਰ ਖੰਨਾ ਅਤੇ ਦਿੱਲੀ ਤੋਂ ਬਾਅਦ ਜਲਦੀ ਪੁਣੇ ਸ਼ਹਿਰ ਵਿੱਚ ਵੀ ਬ੍ਰਾਂਚ ਖੋਲੀ ਜਾਏਗੀ ਇਸ ਮੌਕੇ ਤੇ ਪੂਨੇ ਦੇ ਸ਼ਹਿਰ ਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਦਰਬਾਰ ਅਤੇ ਖਾਸ ਤੌਰ ਤੇ ਗੁਰਬੀਰ ਸਿੰਘ ਮਖੀਜਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ਜਿਨਾਂ ਨੇ ਆਖਰੀ ਉਮੀਦ ਐਨਜੀਓ ਨੂੰ ਬਹੁਤ ਸਾਰਾ ਸਨਮਾਨ ਬਖਸ਼ ਕੇ ਨਿਵਾਜਿਆ