ਧਾਰੀਵਾਲ : ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਸਿਧਵਾਂ ਵਿਖੇ ਬੀਤੀ ਰਾਤ ਅਣਪਛਾਤਿਆਂ ਵਲੋਂ ਪੋਲਟਰੀ ਫਾਰਮ ਮਾਲਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਪੋਲਟਰੀ ਫਾਰਮ ਦੇ ਮਾਲਕ ਅਜੈਬ ਸਿੰਘ (65) ਪੁੱਤਰ ਮੁਲਾ ਸਿੰਘ ਵਾਸੀ ਸਿਧਵਾਂ ਬੀਤੀ ਰਾਤ ਆਪਣੇ ਪੋਲਟਰੀ ਫਾਰਮ ਕੋਲ ਹੀ ਸੁੱਤਾ ਪਿਆ ਸੀ ਕਿ ਉਸ ਦਾ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।