ਜਲੰਧਰ : ਪੋਲੀਓ ਨਾ ਮੁਰਾਦ ਬੀਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ
ਭਾਰਤ ਸਰਕਾਰ ਪੂਰੀ ਤਰਾਂ ਵਚਨਵੱਧ ਹੈ ।ਸਿਹਤ ਵਿਭਾਗ ਵੱਲੋਂ ਤਿੰਨ ਦਿਨਾਂ ਕੌਮੀ ਪਲਸ ਪੋਲੀਓ
ਮੁਹਿੰਮ 19 ਤੋਂ 21 ਜਨਵਰੀ ਤੱਕ ਚਲਾਈ ਜਾ ਰਹੀ ਹੈ । ਲੋਕਾਂ ਨੂੰ ਪਲਸ ਪੋਲੀਓ ਸਬੰਧੀ ਜਾਗਰੂਕ ਕਰਨ
ਲਈ ਅੱਜ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਪਲਸ ਪੋਲੀਓ ਰੈਲੀ ਦਾ ਅਯੋਜਿਨ ਕੀਤਾ ਗਿਆ।ਡਾ. ਗੁਰਮੀਤ ਕੌਰ
ਦੁੱਗਲ ਸਹਾਇਕ ਸਿਵਲ ਸਰਜਨ ਜਲੰਧਰ ਵਲੋਂ ਪਲਸ ਪੋਲੀਓ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਹ ਰੈਲੀ ਜਲੰਧਰ ਸ਼ਹਿਰ ਦੇ ਵੱਖ- ਵੱਖ ਥਾਂਵਾ ਤੋਂ ਲੋਕਾਂ ਨੂੰ ਜਾਗਰਿਤ ਕਰਦੀ ਹੋਈ ਵਾਪਿਸ ਸ਼ਹੀਦ
ਬਾਬੂ ਲਾਭ ਸਿੰਘ ਸਰਕਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਜਲੰਧਰ ਵਿਖੇ ਪੁਹੰਚੀ।ਇਸ ਰੈਲੀ ਵਿੱਚ
ਸਰਕਾਰੀ ਨਰਸਿੰਗ ਸਕੂਲ ਦੀਆਂ ਸਿੱਖਿਆਰਥਣਾ ਨੇ ਭਾਗ ਲਿਆ।ਸਿੱਖਿਆਰਥਣਾਂ ਵਲੋਂ ਸਿਹਤ ਵਿਭਾਗ
ਦੇ ਪੋਲੀਓ ਸਲੋਗਨ ਫ਼ਤੁੋਟ; ਪੁਕਾਰੇ ਬਾਲ ਆਤਮਾ – ਪੋਲੀਓ ਦਾ ਖਾਤਮਾਫ਼ਤੁੋਟ; ਬੋਲ ਰਹੇ ਸਨ। ਰੈਲੀ ਖਤਮ ਹੋਣ
ਉਪਰੰਤ ਸਿੱਖਿਆਰਥਣਾਂ ਨੂੰ ਰਿਫ੍ਰਸ਼ਮੈਂਟ ਵੀ ਤਕਸੀਮ ਕੀਤੀ ਗਈ।ਰੈਲੀ ਮੌਕੇ ਡਾ. ਸੀਮਾ ਜ਼ਿਲ੍ਹਾ
ਟੀਕਾਕਰਨ ਅਫਸਰ, ਡਾ. ਟੀ.ਪੀ.ਸਿੰਘ ਸਹਾਇਕ ਸਿਹਤ ਅਫਸਰ, ਡਾ. ਸਤੀਸ਼ ਕੁਮਾਰ ਜ਼ਿਲ੍ਹਾ
ਐਪੀਡੈਮੀਅੋਲੋਜਿਸਟ,ਸ਼੍ਰੀ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਸ਼੍ਰੀਮਤੀ
ਸਰੋਜ ਬਾਲਾ ਪ੍ਰਿੰਸੀਪਲ ਨਰਸਿੰਗ ਸਕੂਲ, ਸ਼੍ਰੀਮਤੀ ਲਖਵੀਰ ਕੌਰ ਵਾਈਸ ਪ੍ਰਿੰਸੀਪਲ, ਸ਼੍ਰੀਮਤੀ ਨੀਲਮ
ਕੁਮਾਰੀ ਡਿਪਟੀ ਐਮ.ਈ.ਆਈ.ਓ., ਸ਼੍ਰੀਮਤੀ ਸ਼ੁਰਭੀ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ,ਨਰਸਿੰਗ ਸਕੂਲ
ਦਾ ਸਟਾਫ ਅਤੇ ਸਿਹਤ ਵਿਭਾਗ ਦਾ ਸਟਾਫ ਹਾਜਰ ਸੀ।
ਇਸ ਮੌਕੇ ਡਾ. ਦੁੱਗਲ ਨੇ ਕਿਹਾ ਕਿ ਭਾਰਤ ਨੂੰ ਚਾਹੇ ਪੋਲੀਓ ਮੁਕਤ ਦੇਸ਼
ਐਲਾਨਿਆ ਜਾ ਚੁੱਕਿਆ ਗਿਆ ਹੈ, ਪਰ ਸਾਡੇ ਕੁਝ ਗੁਆਂਢੀ ਦੇਸ਼ ਅਜੇ ਵੀ ਪੋਲਿਓ ਨਾਲ ਗ੍ਰਸਤ ਹੈ,
ਜਿੱਥਂੋ ਕਿ ਪੋਲੀਓ ਦੇ ਵਾਇਰਸ ਦੇ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ
ਬਿਮਾਰੀ ਦੇ ਵਾਇਰਸ ਲਈ ਦੇਸ਼ਾਂ ਦੀਆਂ ਸਰਹੱਦਾਂ ਦੀ ਕੋਈ ਬੰਦਿਸ਼ ਨਹੀ ਹੁੰਦੀ ।ਆਪਣੇ ਦੇਸ਼ ਵਿਚ
ਪੋਲੀਓ ਨੂੰ ਦੁਬਾਰਾ ਪਣਪਨ ਤੋ ਰੋਕਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨਾ ਕਿਹਾ ਕਿ 0
ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲਿਓ ਨਾ ਮੁਰਾਦ ਬਿਮਾਰੀ ਤੋਂ ਬਚਾਓ ਦੇ ਲਈ
ਮਿਤੀ 19 ਜਨਵਰੀ ਨੂੰ 1076 ਪੋਲੀਓ ਬੂਥ ਲਏ ਜਾਣਗੇ ।ਜ਼ਿਲ੍ਹਾ ਜਲੰਧਰ ਦੇ ਕੁੱੱਲ 243044 ਬੱੱਚਿਆਂ
ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਮੁਹਿੰਮ ਨੂੰ
ਸਫਲਤਾਪੂਰਵਕ ਨੇਪਰੇ੍ਹ ਚੜ੍ਹਾਉਣ ਲਈ ਸਿਹਤ ਵਿਭਾਗ ਵੱਲੋਂ ਕੁੱਲ 2097 ਟੀਮਾਂ ਗਠਿਤ ਕੀਤੀਆਂ
ਗਈਆਂ ਹਨ ।ਮੁਹਿੰਮ ਦੌਰਾਨ ਬੱਸ ਸਟੈਂਡ , ਰੇਲਵੇ ਸਟੇਸ਼ਨ , 165 ਇੱਟਾਂ ਦੇ ਭੱਠਿਆਂ , 31 ਨਵ
ਨਿਰਮਾਣਿਤ ਹੋ ਰਹੀਆਂ ਇਮਾਰਤਾਂ , 667 ਹਾਈ ਰਿਸਕ ਏਰੀਏ, 232 ਸਲੱਮ ਖੇਤਰਾਂ ਅਤੇ ਫੈਕਟਰੀਆਂ
ਵਿੱਚ ਕੰਮ ਕਰ ਰਹੇ ਪਰਿਵਾਰਾਂ ਲਈ ਵਿਸ਼ੇਸ਼ ਪੋਲੀਓ ਰੋਧਕ ਟੀਮਾਂ ਲਗਾਈਆਂ ਗਈਆਂ ਹਨ ।ਪੋਲੀਓ
ਮੁਹਿੰਮ ਵਿੱਚ 23 ਟਰਾਂਜਿਟ ਟੀਮਾਂ ਅਤੇ 81 ਮੋਬਾਈਲ ਟੀਮਾਂ ਲਗਾਈਆਂ ਗਈਆ ਹਨ।ਪੋਲੀਓ ਮੁਹਿੰਮ
ਦੀ ਗਤੀਵਿਧੀ ‘ਤੇ ਨਜ਼ਰ ਰੱਖਣ ਲਈ 209 ਸੁਪਰਵਾਈਜਰ ਵੀ ਲਗਾਏ ਗਏ ਹਨ।ਮਿਤੀ 20 ਅਤੇ 21 ਜਨਵਰੀ 2020
ਨੂੰ ਘਰ – ਘਰ ਜਾਣ ਵਾਲੀਆਂ ਟੀਮਾਂ ਵਲੋਂ 543429 ਘਰ ਵਿਜਿਟ ਕਰਕੇ ਪੋਲੀਓ ਰੋਧਕ ਬੂੰਦਾਂ ਤੋਂ
ਵਾਂਝੇ ਰਹਿ ਗਏ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।
ਰ