ਜਲੰਧਰ : ਪ੍ਰਭ ਆਸਰਾ ਟਰਸਟ (ਕੁਰਾਲੀ) ਪਹੁੰਚਣ ਤੇ ਟੀਮ ਕੇਅਰ ਵੰਨ ਕੇਅਰ ਆਲ (cocag) ਅਸਟ੍ਰੇਲੀਆ ਦਾ ਨਿੱਘਾ ਸਵਾਗਤ। ਅਸਟ੍ਰੇਲੀਆ ਦੀ ਸਮਾਜ ਸੇਵੀ ਸੰਸਥਾ cocag ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਦੀ ਪ੍ਰਭ ਆਸਰਾ ਪਡਿਆਲਾ ਵਿਖੇ ਪਹੁੰਚੀ। ਸੰਸਥਾ ਦੇ ਉੱਥੇ ਪਹੁੰਚਣ ਤੇ cocag ਮੈਬਰਾਂ ਦਾ ਪ੍ਰਭ ਆਸਰਾ ਦੇ ਕਰਤਾਧਰੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਜੋਗ ਹੈ ਕਿ cocag ਪਿਛਲੇ 6 ਸਾਲ ਤੋਂ ਪ੍ਰਭ ਆਸਰਾ ਸੰਸਥਾ ਦੇ ਵੱਖੋ ਵੱਖਰੇ ਸਮਾਜ ਸੇਵਾ ਸੰਸਥਾ ਦੇ ਕੰਮਾਂ ਵਿੱਚ ਯੋਗਦਾਨ ਪਾਉਂਦੀ ਹੈ। ਜਿਨ੍ਹਾਂ ਵਿੱਚ ਬੇਸਹਾਰਾ ਬਜੁਰਗਾਂ ਦੀ, ਅਨਾਥ ਅਤੇ ਮੱਧਬੁੱਧੀ ਬੱਚਿਆਂ ਦੀ ਦੇਖਭਾਲ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ। ਇਹਨਾਂ ਸੇਵਾਵਾਂ ਤੋਂ ਇਲਾਵਾ cocag ਵਲੋਂ ਪ੍ਰਭ ਆਸਰਾ ਟਰਸਟ ਨੂੰ ਐਮਬੂਲੈਂਸ, ਵੱਡੀ ਵਾਸ਼ਿੰਗ ਮਸ਼ੀਨ ਅਤੇ ਮੱਧਬੁੱਧੀ ਬੱਚਿਆਂ ਦੀ ਐਜੂਕੇਸ਼ਨ ਲਈ ਸਪੈਸ਼ਲ ਐਜੂਕੇਟਰ ਦੀ ਸੇਵਾ ਆਦਿ ਸ਼ਾਮਿਲ ਹਨ। ਲੋੜਵੰਦ ਬਜੁਰਗਾਂ,ਬੱਚਿਆ ਅਤੇ ਬੀਬੀਆ ਦੀ ਲੋੜ ਨੂੰ ਸਮਝਦਿਆ (ਕੋਕਾਗ) ਆਉਂਦੇ ਸਾਲਾਂ ਵਿੱਚ ਇਸ ਤੋਂ ਵੀ ਵਧੇਰੇ ਕੰਮ ਕਰਨ ਲਈ ਸੰਗਤਾਂ ਦੇ ਸਹਿਜੋਗ ਦੀ ਅਪੀਲ ਕਰਦੇ ਹਨ।