ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਯੂ.ਜੀ.ਸੀ. ਦੁਆਰਾ ਕਾਲਜਾˆ ਅਤੇ ਯੂਨੀਵਰਸਿਟੀਆˆ ਵਿੱਚ ਪੜ੍ਹ ਰਹੇ ਆਖਰੀ ਸਮੈਸਟਰ/ਸਾਲ ਦੇ ਵਿਦਿਆਰਥੀਆˆ ਦੀਆˆ ਪ੍ਰੀਖਿਆਵਾˆ ਸਤੰਬਰ 2020 ਵਿੱਚ ਕਰਵਾਉਣ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾˆ ਕਿਹਾ ਕਿ ਕੋਵਿਡ-19 ਦੇ ਕਾਰਨ ਮਈ 2020 ਵਿੱਚ ਹੋਣ ਵਾਲੀਆˆ ਪ੍ਰੀਖਿਆਵਾˆ ਸਤੰਬਰ ਦੇ ਅਖੀਰ ਵਿੱਚ ਕਰਵਾਉਣਾ ਕਿਸੇ ਤਰ੍ਹਾˆ ਵੀ ਨਿਆˆ ਸੰਗਤ ਨਹੀਂ ਹੈ। ਉਨ੍ਹਾˆ ਕਿਹਾ ਕਿ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧ ਰਿਹਾ ਹੈ। ਕੋਰੋਨਾ ਵਾਇਰਸ ਦੀ ਰੋਕਥਾਮ ਤੇ ਇਲਾਜ ਵਿੱਚ ਜੁਟੇ ਹੋਏ, ਫਰੰਟ ਲਾਈਨ ਤੇ ਕੰਮ ਕਰ ਰਹੇ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਕਰਮਚਾਰੀ ਅਤੇ ਡਾਕਟਰ ਇਸ ਨਾਲ ਸੰਕ੍ਰਮਿਤ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਪ੍ਰੀਖਿਆਵਾˆ ਕਰਵਾਉਣ ਦੇ ਫੈਸਲੇ ‘ਤੇ ਯੂ.ਜੀ.ਸੀ. ਨੂੰ ਪੁਨਰ-ਵਿਚਾਰ ਕਰਨਾ ਚਾਹੀਦਾ ਹੈ ਅਤੇ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਕੋਈ ਠੋਸ ਨੀਤੀ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾˆ ਇਹ ਵੀ ਕਿਹਾ ਕਿ ਉਚੇਰੀ ਸਿੱਖਿਆ ਸੰਸਥਾਵਾˆ ਵਿੱਚ ਪੜ੍ਹਨ ਵਾਲੇ ਯੁਵਕ ਵਿਅਕਤੀਗਤ ਦੂਰੀ ਬਣਾ ਕੇ ਨਹੀਂ ਰੱਖਦੇ। ਜਿਸ ਕਰਕੇ ਵਾਇਰਸ ਦੇ ਫੈਲਣ ਦਾ ਖਤਰਾ ਹੋਰ ਵੱਧ ਜਾˆਦਾ ਹੈ, ਇਸ ਲਈ ਅਜਿਹੇ ਹਾਲਾਤਾˆ ਵਿੱਚ ਪ੍ਰੀਖਿਆਵਾˆ ਕਰਵਾਉਣਾ ਖ਼ਤਰਾ ਸਹੇੜਨ ਵਾਲੀ ਗੱਲ ਹੋਵੇਗੀ। ਇਸ ਲਈ ਯੂ.ਜੀ.ਸੀ. ਨੂੰ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਕੇ ਆਖਰੀ ਸਮੈਸਟਰ ਦੇ ਵਿਦਿਆਰਥੀਆˆ, ਸਿੱਖਿਆ ਸੰਸਥਾਵਾˆ ਅਤੇ ਸਮਾਜ ਦੇ ਹੱਕ ਵਿੱਚ ਠੋਸ ਨੀਤੀ ਬਣਾ ਕੇ ਨਿਆˆ-ਸੰਗਤ ਸੰਗਤ ਫ਼ੈਸਲਾ ਲੈਣਾ ਚਾਹੀਦਾ ਹੈ।