ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪਿੰ੍ਰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆˆ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਾਲਜਾਂ ਵਿੱਚ ਹਰੇਕ ਕੋਰਸ ਦੇ ਤੀਜੇ ਅਤੇ ਪੰਜਵੇਂ ਸਮੈਸਟਰ ਵਿੱਚ ਦਾਖ਼ਲੇ ਲਈ 5000/- ਰੁਪਏ ਲੇਟ ਫ਼ੀਸ ਨਾਲ 31 ਅਕਤੂਬਰ 2020 ਤੱਕ ਦਾ ਵਾਧਾ ਕਰ ਦਿੱਤਾ ਹੈ। ਵਿਦਿਆਰਥੀਆਂ ਅਤੇ ਉਚੇਰੀ ਸਿੱਖਿਆ ਦੇ ਹਿੱਤ ਵਿੱਚ ਯੂਨੀਵਰਸਿਟੀ ਦੁਆਰਾ ਲਏ ਗਏ ਇਸ ਫੈਸਲੇ ਦੀ ਸਮੁੱਚੀ ਪ੍ਰਿੰਸੀਪਲ ਐਸੋਸੀਏਸ਼ਨ ਨੇ ਸ਼ਲਾਘਾ ਕਰਦੇ ਹੋਏ ਮਾਨਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕੀਤਾ। ਡਾ. ਸਮਰਾ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਅਗਲੇ ਸਮੈਸਟਰ ਵਿੱਚ ਪ੍ਰੋਮੋਟ ਹੋ ਕੇ ਦਾਖਲਾ ਨਾ ਲੈ ਸਕਣ ਵਾਲੇ ਵਿਦਿਆਰਥੀਆˆ ਵਾਸਤੇ ਇਹ ਇੱਕ ਸੁਨਹਿਰੀ ਮੌਕਾ ਹੈ, ਜਿਸ ਦਾ ਵਿਦਿਆਰਥੀਆˆ ਨੂੰ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾˆ ਦੱਸਿਆ ਕਿ ਤੀਜੇ ਅਤੇ ਪੰਜਵੇਂ ਸਮੈਸਟਰ ਦੇ ਕਾਲਜਾˆ ਵਿੱਚ ਦਾਖ਼ਲੇ ਦੀ ਮਿਤੀ ਸਮਾਪਤ ਹੋ ਚੁੱਕੀ ਸੀ। ਵਿਦਿਆਰਥੀ ਸਿਰਫ ਸਿੰਡੀਕੇਟ ਦੀ ਪ੍ਰਵਾਨਗੀ ਨਾਲ 25,000/- ਰੁਪਏ ਜ਼ੁਰਮਾਨੇ ਨਾਲ ਹੀ ਦਾਖ਼ਲਾ ਲੈ ਸਕਦੇ ਸਨ। ਪਰ ਪ੍ਰਿੰਸੀਪਲ ਐਸੋਸੀਏਸ਼ਨ ਦੀ ਬੇਨਤੀ ’ਤੇ ਯੂਨੀਵਰਸਿਟੀ ਨੇ ਇਹ ਜ਼ੁਰਮਾਨਾ ਘਟਾ ਕੇ 5000/- ਰੁਪਏ ਕਰਦੇ ਹੋਏ ਕਾਲਜਾˆ ਦੁਆਰਾ ਦਾਖਲਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀ ਮਿਤੀ 31 ਅਕਤੂਬਰ 2020 ਤੱਕ 5000/- ਰੁਪਏ ਲੇਟ ਫੀਸ ਨਾਲ ਹਰੇਕ ਕਲਾਸ ਦੇ ਤੀਜੇ ਅਤੇ ਪੰਜਵੇਂ ਸਮੈਸਟਰ ਵਿੱਚ ਦਾਖ਼ਲਾ ਲੈ ਸਕਦੇ ਹਨ।