ਜਲੰਧਰ :ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਡਿਗਰੀ ਕਾਲਜਾਂ ਵਿੱਚ ਸਾਲ 2021-22 ਤੋਂ ਵਿਦਿਆਰਥੀਆਂ ਦੇ ਦਾਖ਼ਲੇ ਲਈ ਆਨਲਾਈਨ ਸਾਂਝੇ ਪੋਰਟਲ ‘ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਾਖ਼ਲੇ ਲਈ ਸਾਂਝੇ ਪੋਰਟਲ ਦਾ ਮਾਡਲ ਬੀ. ਐੱਡ. ਦੇ ਦਾਖ਼ਲੇ ਲਈ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕਿਆ। ਇਸ ਲਈ ਸਰਕਾਰ ਨੂੰ ਇਸ ਫੈਸਲੇ ‘ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਤਿੰਨਾਂ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ   ਨੂੰ  ਇਸ ਸੰਬੰਧੀ ਪਹਿਲਾਂ ਮਿਲ ਕੇ ਪੂਰੀ ਤਿਆਰੀ ਕਰਨੀ ਚਾਹੀਦੀ ਹੈ। ਇਸ ਵਾਸਤੇ ਸਾਂਝਾ ਪਾਠਕ੍ਰਮ, ਪ੍ਰੀਖਿਆ ਸ਼ੈਡਿਊਲ ਅਤੇ ਹੋਰ ਕਈ ਉਪਚਾਰਕਤਾਵਾਂ ਨੂੰ ਸਾਂਝੇ ਕਰਨ ਦੀ ਜ਼ਰੂਰਤ ਹੈ। ਇਸ ਵਾਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਯੂਨੀਵਰਸਿਟੀਆਂ ਨੂੰ ਤਿਆਰੀ ਲਈ ਪੂਰਾ ਸਮਾਂ ਦੇਵੇ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਦੌਰ ‘ਚੋਂ ਗੁਜ਼ਰਦਿਆਂ ਸੁਵਿਧਾ ਕੇਂਦਰਾਂ ਅਤੇ ਇੰਟਰਨੈੱਟ ਕੈਫੇ ‘ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣ ਨਾਲ ਕੋਵਿਡ-19 ਸੰਬੰਧੀ ਵਿਦਿਆਰਥੀਆਂ ਦੀ ਸਿਹਤ ਨਾਲ ਸਬੰਧਤ ਸਮੱਸਿਆਵਾਂ ਦੇ ਵਧਣ ਦਾ ਖਦਸ਼ਾ ਰਹੇਗਾ। ਦੂਜਾ ਪੇਂਡੂ ਇਲਾਕਿਆਂ ਵਿਚ ਇੰਟਰਨੈੱਟ ਅਤੇ ਇਸ ਸੰਬੰਧੀ ਜਾਗਰੂਕਤਾ ਦੀ ਘਾਟ ਹੋਣ ਕਰਕੇ ਇਸ ਤੋਂ ਵਿਦਿਆਰਥੀ ਬਹੁਤ ਨਕਾਰਾਤਮਕ ਢੰਗ ਨਾਲ ਪ੍ਰਭਾਵਤ ਹੋਣਗੇ। ਇਸ ਸਮੇਂ ਜਦੋਂ ਸਾਰੀ ਲੋਕਾਈ ਕੋਰੋਨਾਵਾਇਰਸ  ਨਾਲ ਲੜ ਰਹੀ ਹੈ ਤੇ ਅੰਸ਼ਕ ਲਾਕ ਡਾਊਨ ਲੱਗ ਰਹੇ ਹਨ। ਹਰੇਕ ਨੂੰ ਵਿਅਕਤੀਗਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਅਜਿਹੇ ਹਾਲਾਤਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਲਈ ਅਜਿਹੀ ਪ੍ਰੈਕਟਿਸ ਨਹੀਂ ਕਰਨੀ ਚਾਹੀਦੀ। ਇਸੇ ਕਰਕੇ ਨਾਨ ਗੌਰਮਿੰਟ ਕਾਲਜਿਜ਼ ਮੈਨੇਜਮੈਂਟਸ ਫੈੱਡਰੇਸ਼ਨ ਆਫ ਪੰਜਾਬ ਐਂਡ ਚੰਡੀਗੜ੍ਹ ਨੇ ਜੋ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਉਚੇਰੀ ਸਿੱਖਿਆ  ਮੰਤਰੀ ਪੰਜਾਬ ਅਤੇ ਸਕੱਤਰ ਉਚੇਰੀ ਸਿੱਖਿਆ ਨੂੰ ਇਸ ਸੰਬੰਧੀ ਮਿਲਣ ਦਾ ਜੋ ਫੈਸਲਾ ਕੀਤਾ ਹੈ, ਅਸੀਂ ਉਸ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੋਵਿੱਡ-19 ਦੇ ਕਾਰਨ ਅਤੇ ਵਿਦਿਆਰਥੀਆਂ ਦੇ ਘਟਦੇ ਦਾਖ਼ਲੇ ਦੇ ਕਾਰਨ ਪੰਜਾਬ ਦੇ ਪੇਂਡੂ ਤੇ ਸ਼ਹਿਰੀ ਕਾਲਜ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਹਨ। ਇਹ ਕਾਲਜ ਆਪਣੀ ਹੋਂਦ ਬਚਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਲਈ ਸਰਕਾਰ ਦੁਆਰਾ  ਸਾਂਝਾਂ ਆਨਲਾਈਨ ਦਾਖਲਾ ਪੋਰਟਲ  ਬਣਾ ਕੇ ਕਾਲਜਾਂ ਵਿੱਚ ਦਾਖ਼ਲੇ ਕਰਵਾਉਣ ਨਾਲ ਇਨ੍ਹਾਂ ਕਾਲਜਾਂ ਨੂੰ ਕਾਲਜਾਂ ਦੀ ਹੋਂਦ ਨੂੰ ਖਤਰਾ ਹੋਰ ਵਧ ਜਾਵੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀ