ਜਲੰਧਰ: ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਬੈਠਕ ਗੋਪਾਲ ਨਗਰ ਨੇੜੇ ਪ੍ਰਣ ਨਾਥ ਮੰਦਿਰ ਵਿਖੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤੇ ਹੋਈ ਜਿਸ ਦੀ ਅਗਵਾਹੀ ਜਿਲ੍ਹਾ ਪ੍ਰਭਾਰੀ ਦੀਪਕ ਸ਼ਰਮਾ ਨੇ ਕੀਤੀ ਮੀਟਿੰਗ ਚ ਬੋਲਦਿਆਂ ਹੋਇਆ ਜਿਲਾ ਪ੍ਰਭਾਰੀ ਦੀਪਕ ਸ਼ਰਮਾ ਨੇ ਕਿਹਾ ਕਿ ਪ੍ਰਦੇਸ਼ ਅੰਦਰ ਜਦ ਵੀ ਕੈਪਟਨ ਸਰਕਾਰ ਆਈ ਹੈ ਉਦੋ ਤੋਂ ਹੀ ਹਿੰਦੂ ਨੇਤਾਵਾਂ ਦੀ ਸੁਰੱਖਿਆ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਲਗਾਤਾਰ ਹਿੰਦੂ ਨੇਤਾਵਾਂ ਨੂੰ ਟਾਰਗੇਟ ਬਣਾਇਆ ਗਿਆ ਧਾਰੀਵਾਲ ਚ ਸ਼ਿਵ ਸੈਨਾ ਨੇਤਾ ਅਮਿਤ ਮਹਾਜਨ ਅਤੇ ਉਸ ਦੇ ਸਾਥੀ ਅਸ਼ੋਕ ਕੁਮਾਰ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ ਜਿਸ ਵਿਚ ਅਸ਼ੋਕ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ । ਉਸ ਤੋਂ ਬਾਦ ਪੰਜਾਬ ਚ ਹੋਰ ਵੀ ਹਿੰਦੂ ਨੇਤਾਵਾਂ ਤੇ ਹਮਲੇ ਹੋਏ । ਉਸ ਤੋਂ ਬਾਦ ਫਿਰ ਜਲੰਧਰ ਚ ਸ਼ਿਵ ਸੈਨਾ ਯੂਥ ਦੇ ਜ਼ਿਲਾ ਪ੍ਰਭਾਰੀ ਨਵੀਨ ਤਲਵਾੜ ਨੂੰ ਵੀ ਜਾਣੂ ਮਾਰਨ ਦੀਆਂ ਧਮਕੀਆਂ ਫੋਨ ਤੇ ਮਿਲਿਆ ਨਵੀਨ ਤਲਵਾੜ ਉੱਤੇ 2 ਵਾਰ ਪਹਿਲਾ ਵੀ ਹਮਲਾ ਹੋ ਚੁੱਕਾ ਹੈ ਜਿਸ ਦੇ ਦੋਸ਼ੀ ਅਜੇ ਤਕ ਵੀ ਪੁਲਿਸ ਕੋਲੋ ਗ੍ਰਿਫਤਾਰ ਨਹੀਂ ਹੋ ਪਾਏ ਜੇਕਰ ਕਿਸੇ ਹਿੰਦੂ ਨੇਤਾ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ । ਉਹਨਾਂ ਨੇ ਕਿਹਾ ਕਿ ਕਈ ਵਾਰ ਸ਼ਿਵ ਸੈਨਾ ਦੇ ਨੇਤਾਵਾਂ ਦੀ ਸੁਰੱਖਿਆ ਨੂੰ ਜਕੀਨੀ ਬਣਾਉਣ ਲਈ ਪੁਲਿਸ ਨੂੰ ਲਿਖਤੀ ਤੋਰ ਤੇ ਵੀ ਦਿੱਤਾ ਗਿਆ ਪਰ ਪੁਲਿਸ ਤੇ ਪ੍ਰਸ਼ਾਸ਼ਨ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਦਾ ਖਮਿਆਜਾ ਅੱਜ ਹਿੰਦੂ ਨੇਤਾ ਭੁਗਤ ਰਹੇ ਨੇ । ਸ਼ਰਮਾ ਨੇ ਕਿਹਾ ਕਿ ਜਲੰਧਰ ਚ ਸ਼ਿਵ ਸੈਨਾ ਤੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਜਕੀਨੀ ਨਾ ਬਣਾਇਆ ਤਾਂ ਸ਼ਿਵ ਸੈਨਾ ਬਾਲ ਠਾਕਰੇ ਜਲੰਧਰ ਇਕਾਈ ਡੀਸੀ ਦਫਤਰ ਦੇ ਸਾਹਮਣੇ ਪੁੱਡਾ ਕਮਲੇਕਸ ਦੇ ਬਾਹਰ ਭੁੱਖ ਹੜਤਾਲ ਤੇ ਬੈਠੇਗੀ ।