ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ ਅਤੇ ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋਂ ਕੈਂਟ ਇਲਾਕੇ ਦੇ ਕਾਂਗਰਸੀ ਵਰਕਰਾ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ ਜਸਲੀਨ ਸੇਠੀ ਨੇ ਗੱਲਬਾਤ ਕਰਦਿਆ ਕਿਹਾ ਕਿ ਪਾਰਟੀ ਦੇ ਵਰਕਰ ਪਾਰਟੀ ਦੀ ਰੀੜ ਦੀ ਹੱਛੀ ਹੁੰਦੇ ਹਨ ਅਤੇ ਅੱਜ ਇਸ ਲਈ ਕੈਂਟ ਇਲਾਕੇ ਵਿੱਚ ਮੀਟਿੰਗ ਕਰ ਕਾਂਗਰਸੀ ਵਰਕਰਾ ਨਾਲ ਗੱਲਬਾਤ ਕੀਤੀ ਗਈ ਕਿ 2022 ਦੇ ਇਲੈਕਸ਼ਨਾ ਨੂੰ ਕੁਝ ਹੀ ਮਹੀਨੇ ਰਹਿ ਗਏ ਹਨ ਇਸ ਲਈ ਸਾਨੂੰ ਹੁਣੇ ਹੀ ਕਮਰ ਕੱਸ ਲੈਣੀ ਚਾਹੀਦੀ ਹੈ ਅਤੇ ਸਾਨੂੰ ਘਰ-ਘਰ ਜਾ ਕੇ ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਲੋਕਾ ਤੱਕ ਪਹੁੰਚਾਉਣੀਆ ਚਾਹੀਦੀਆਂ ਹਨ।
ਡਾ ਸੇਠੀ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ 4 ਸਾਲਾ ਵਿੱਚ ਪੰਜਾਬ ਦੇ ਵਿਕਾਸ ਕਾਰਜਾ ਵਿੱਚ ਕਾਫੀ ਤੇਜੀ ਆਈ ਹੈ। ਪੰਜਾਬ ਸਰਕਾਰ ਨੇ ਪਹਿਲਾ 5.64 ਲੱਖ ਕਿਸਾਨਾ ਦਾ 4,624 ਕਰੋੜ ਕਰਜਾ ਮਾਫ ਕਰ ਚੁੱਕੇ ਹਨ ਅਤੇ ਹੁਣ ਜਲਦੀ ਹੀ 2.85 ਲੱਖ ਖੇਤ ਮਜਦੂਰਾ ਅਤੇ ਜਿਨ੍ਹਾਂ ਕਿਸਾਨਾ ਕੋਲ ਜਮੀਨ ਨਹੀ ਹੈ ਉਨ੍ਹਾਂ ਦਾ 590 ਕਰੋੜ ਕਰਜਾ ਮਾਫ ਕੀਤਾ ਜਾਵੇਗਾ। ਡਾ ਸੇਠੀ ਨੇ ਕਿਹਾ ਕਿ ਵਿਰੋਧੀ ਧਿਲ੍ਹਾਂ ਦਾ ਨਾਂ ਕੋਈ ਪਾਰਟੀ ਦਾ ਅਜੰਡਾ ਹੈ ਉਹ ਸਿਰਫ ਭਰਮਾਊ ਅਤੇ ਭੜਕਾਊ ਭਾਸ਼ਨ ਦੇ ਕੇ ਲੋਕਾਂ ਨੂੰ ਸਿਰਫ ਗੁਮਰਾਹ ਕਰ ਰਹੇ ਹਨ। ਲੋਕ ਚੰਗੀ ਤਰ੍ਹਾਂ ਇਨ੍ਹਾਂ ਗਾੱਲ੍ਹਾਂ ਤੋ ਵਾਕਫ ਹਨ ਤੇ 2022 ਵਿੱਚ ਵਰਕਰਾ ਨਾਲ ਮਿਲ ਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਲਿਆਂਦੀ ਜਾਵੇਗੀ।