ਫਗਵਾੜਾ 28 ਨਵੰਬਰ (             ) ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਮਹਾਵੀਰ ਜੈਨ ਮਾਡਲ ਸਕੂਲ ਮਾਡਲ ਟਾਊਨ ਫਗਵਾੜਾ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਸੰਭਾਲ ਦਿਵਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਬੰਧੀ ਆਯੋਜਿਤ ਸੰਖੇਪ ਸਮਾਗਮ ਵਿਚ ਬਲਜਿੰਦਰ ਸਿੰਘ ਐਸ.ਡੀ.ਓ ਹੈਰਟੀਕਲਚਰ ਨਗਰ ਨਿਗਮ ਫਗਵਾੜਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਦੌਰਾਨ ਪੀ.ਡਬਲਯੂ.ਡੀ. ਰੈਸਟ ਹਾਉਸ ਦੇ ਨਾਲ ਲਗਦੀ ਸੜਕ ਉਪਰ ਬੂਟੇ ਲਗਾਏ ਗਏ ਅਤੇ ਸਫਾਈ ਵੀ ਕੀਤੀ ਗਈ। ਸਕੂਲ ਦੇ ਪ੍ਰਧਾਨ ਸਤੀਸ਼ ਜੈਨ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਨੈਸ਼ਨਲ ਅਵਾਰਡੀ ਗੁਰਮੀਤ ਸਿੰਘ, ਟੀ.ਡੀ. ਚਾਵਲਾ, ਕ੍ਰਿਸ਼ਨ ਕੁਮਾਰ, ਵਿਨੋਦ ਮੜੀਆ, ਹੈਡ ਟੀਚਰ ਸ੍ਰੀਮਤੀ ਸ਼ਸ਼ੀ ਡੋਗਰਾ ਨੇ ਵਿਚਾਰ ਰੱਖਦਿਆਂ ਹਾਜਰੀਨ ਨੂੰ ਵਾਤਾਵਰਣ ਸੁਰੱਖਿਆ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਆ। ਮਲਕੀਅਤ ਸਿੰਘ ਰਘਬੋਤਰਾ ਨੇ ਜਿੱਥੇ ਵਾਤਾਵਰਣ ਦੀ ਸੰਭਾਲ ਨੂੰ ਸਾਰਿਆਂ ਦਾ ਮੁਢਲਾ ਫਰਜ ਦੱਸਿਆ ਉੱਥੇ ਹੀ ਪਾਣੀ ਦੇ ਮਹੱਤਵ ਬਾਰੇ ਚਾਨਣਾ ਪਾਉਂਦੇ ਹੋਏ ਇਸਦੀ ਸੰਭਾਲ ਲਈ ਵੀ ਯਤਨ ਕਰਨ ਦੀ ਅਪੀਲ ਕੀਤੀ। ਐਸ.ਡੀ.ਓ. ਬਲਜਿੰਦਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਨਗਰ ਨਿਗਮ ਵਲੋਂ ਵੀ ਵਾਤਾਵਰਣ ਦੀ ਸੰਭਾਲ ਵਿਚ ਹਰ ਸੰਭਵ ਯੋਗਦਾਨ ਦਿੱਤਾ ਜਾਵੇਗਾ। ਸਕੂਲ ਪ੍ਰਧਾਨ ਸਤੀਸ਼ ਜੈਨ ਨੇ ਵੀ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਸਕੂਲ ਵਲੋਂ ਉਹਨਾਂ ਨੂੰ ਹਮੇਸ਼ਾ ਬਣਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਮੋਹਨ ਲਾਲ ਤਨੇਜਾ, ਵਿਸ਼ਵਾ ਮਿੱਤਰ ਸ਼ਰਮਾ, ਅਮਰਜੀਤ ਡਾਂਗ, ਰੂਪਲਾਲ, ਜਸਪ੍ਰੀਤ ਜੱਸੀ, ਸੁਧੀਰ ਸ਼ਰਮਾ, ਸੁਧੀਰ ਜੈਨ ਕੈਸ਼ੀਅਰ, ਸੁਰਿੰਦਰ ਪਾਲ, ਪੁਨੀਤ ਕੁਮਾਰ, ਐਸ.ਐਚ.ਓ. ਸਿਟੀ ਨਵਦੀਪ ਸਿੰਘ, ਸ੍ਰੀਮਾਨ ਬਹਾਦਰ ਆਦਿ ਹਾਜਰ ਸਨ।