ਲੁਧਿਆਣਾ :
ਆਲਮਗੀਰ ਵਿਖੇ ਇੱਕ ਫੈਕਟਰੀ ਨੂੰ ਅੱਗ ਲੱਗਣ ਨਾਲ ਅੱਜ ਪੰਜਾਹ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਕੰਚਨ ਪਲਾਸਟਿਕ ਐਂਡ ਟਰੇਡਰਸ ਦੇ ਆਲਮਗੀਰ ਸਥਿਤ ਗੋਦਾਮ ਵਿੱਚ ਲੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਫੈਕਟਰੀ ਦੇ ਆਸ ਪਾਸ ਦੇ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਗਾਈ ਗਈ ਸੀ ਜੋ ਕਿ ਤੇਜ਼ ਹਵਾ ਦੇ ਕਾਰਨ ਫੈਲ ਗਈ। ਇਸ ਦੌਰਾਨ ਫੈਕਟਰੀ ਦੀਵਾਰ ਤੇ ਵੇਲਾਂ ਨੂੰ ਵੀ ਅੱਗ ਲੱਗ ਗਈ ਜੋ ਕਿ ਫੈਕਟਰੀ ਦੇ ਅੰਦਰ ਤੱਕ ਚਲੀ ਗਈ ਜੋ ਦੇਖਦੇ ਹੀ ਦੇਖਦੇ ਭਾਂਬੜ ਦਾ ਰੂਪ ਧਾਰਨ ਕਰ ਗਈ। ਅੱਗ ਲੱਗਣ ਤੋਂ ਕਰੀਬ ਪੰਦਰਾਂ ਮਿਨਟ ਬਾਅਦ ਫੈਕਟਰੀ ਦੇ ਅੰਦਰ ਪਿਆ ਗੈਸ ਦਾ ਸਿਲੰਡਰ ਵੀ ਬਲਾਸਟ ਹੋ ਗਿਆ । ਅੱਗ ਬੁਝਾਉਣ ਦੇ ਲਈ ਕਰੀਬ ਪੰਦਰਾਂ ਫਾਇਰ ਟੈਂਡਰ ਮੌਕੇ ਤੇ ਮੌਜੂਦ ਸਨ। ਜਿਨ੍ਹਾਂ ਨੇ ਭਾਰੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ। ਫਾਇਰ ਫਾਈਟਰ ਨੂੰ ਇਸ ਮੌਕੇ ਫੈਕਟਰੀ ਦੀ ਦੀਵਾਰ ਵੀ ਤੋੜਨੀ ਪਈ ।