ਬਠਿੰਡਾ -ਬਠਿੰਡਾ ਦੇ ਪਿੰਡ ਜਲਾਲ ’ਚ ਪਟਾਕਿਆਂ ਦੇ ਅੱਧਾ ਦਰਜਨ ਸਟਾਲਾਂ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਦੀਵਾਲੀ ਮੌਕੇ ਲੋਕ ਪਟਾਕਿਆਂ ਦੇ ਸਟਾਲਾਂ ਤੋਂ ਪਟਾਕੇ ਤੇ ਹੋਰ ਸਜਾਵਟ ਦਾ ਸਾਮਾਨ ਖਰੀਦ ਰਹੇ ਸਨ ਕਿ ਇਥੇ ਅਚਾਨਕ ਇਕ ਸਟਾਲ ’ਤੇ ਪਏ ਪਟਾਕਿਆਂ ਨੂੰ ਅੱਗ ਪੈ ਗਈ, ਜਿਸ ਤੋਂ ਬਾਅਦ ਅੱਗ ਨੇ ਤਕਰੀਬਨ 6-7 ਦੁਕਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ । ਇਸ ਦੌਰਾਨ ਅਚਾਨਕ ਅੱਗ ਲੱਗਣ ਨਾਲ ਲੋਕਾਂ ’ਚ ਹਫੜਾ-ਦਫੜੀ ਮਚ ਗਈ ਤੇ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਅੱਗ ਨਾਲ ਲੱਖਾਂ ਰੁਪਏ ਦੇ ਪਟਾਕੇ ਸੜ ਕੇ ਸੁਆਹ ਹੋ ਗਏ।