ਜਲੰਧਰ : ਬਸਤੀ ਸ਼ੇਖ, ਜਲੰਧਰ ਸੁਸ਼ੀਲ ਰਿੰਕੂ ਭਾਜਪਾ ਉਮੀਦਵਾਰ ਲਈ ਪੰਜਾਬ ਅ ਜਾਤੀ ਮੋਰਚਾ ਵਾਲਮੀਕੀ ਮੁਹੱਲੇ ਵਿੱਚ ਔਰਤਾਂ , ਨੌਜਵਾਨਾਂ ਤੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਐਸ ਆਰ ਲੱਧੜ, ਅਮਨ ਬੱਸੀ ਤੇ ਗੌਤਮ ਗਰੀਸ਼ ਭਾਜਪਾ ਨੇਤਾ। ਸ੍ਰੀ ਲੱਧੜ ਨੇ ਪ੍ਰੈੱਸ ਦੇ ਨਾਂ ਬਿਆਨ ਵਿੱਚ ਕਿਹਾ ਕਿ ਇੱਕੋ-ਇੱਕ ਮੋਦੀ ਜੀ ਭਾਰਤ ਦੇ ਅਜਿਹੇ ਲੀਡਰ ਨੇ ਜਿਹਨਾਂ ਦੇਸ਼ ਦੀ ਸੁਚੱਜੀ ਅਗਵਾਹੀ ਕੀਤੀ ਤੇ ਦੇਸ਼ ਨੂੰ ਬੁਲੰਦੀਆਂ ਵੱਲ ਲੈ ਕੇ ਗਏ, ਕਰੋੜਾਂ ਲੋਕਾਂ ਨੂੰ ਗਰੀਬੀ ਚੋਂ ਕੱਢਿਆ , ਦੇਸ਼ ਦਾ ਨਾਂ ਉੱਚਾ ਕੀਤਾ, ਆਰਥਿਕ ਤੌਰ ਤੇ ਭਾਰਤ ਮਜ਼ਬੂਤ ਹੋਇਆ। ਪੰਜਾਬ ਨੂੰ ਪਹਿਲੀ ਵਾਰ ਭਾਜਪਾ ਨੇ ਤੇਰਾਂ ਉਮੀਦਵਾਰ ਦਿੱਤੇ ਹਨ ਹੁਣ ਪੰਜਾਬੀਆਂ ਨੇ ਸੋਚਣਾ ਕਿ ਮੋਦੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਵਿੱਚ ਯੋਗਦਾਨ ਪਾਉਣਾ ਹੈ ਜਾਂ ਨਹੀ ?
ਚੰਨੀ ਤੇ ਵਰਦਿਆਂ ਸ੍ਰੀ ਲੱਧੜ ਨੇ ਕਿਹਾ ਕੇ ਸਿਵਾਏ ਔਰਤਾਂ ਨੂੰ ਗੰਦੇ ਮੈਸਿਜ ਭੇਜਣ ਦੇ ਉਹਨਾਂ ਦੀ ਕੋਈ ਪਰਾਪਤੀ ਹੋਵੇ ਤਾਂ ਦੱਸਣ। ਕੀ ਦਲਿਤਾਂ ਨੂੰ ਉਹ ਪੰਜ-ਪੰਜ ਮਰਲੇ ਜ਼ਮੀਨ ਦਵਾ ਪਾਏ ? ਕੀ ਉਹ 35% ਵੱਸੋਂ ਨੂੰ ਬਣਦੀ ਰੈਜਰਵੇਸ਼ਨ, ਖੇਤੀ ਬਾੜੀ ਯੂਨੀਵਰਸਿਟੀ ਜਾਂ ਗਡਵਾਸੂ ਵਿੱਚ ਰਾਖਵਾਂਕਰਣ ਦਵਾ ਪਾਏ? ਕਿਉਂ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਹੀ ਲਾਇਆ ? ਕਿਉਂ ਜਨਰਲ ਕੈਟਾਗਰੀ ਕਮਿਸ਼ਨ ਬਣਾਇਆ? ਇੱਕ ਵੀ ਦਲਿਤਾਂ ਦੇ ਭਲੇ ਲਈ ਸਟੈਪ ਚੱਕਿਆ ਹੋਵੇ ਤਾਂ ਦੱਸੇ ?
ਮਾੜੇ ਕੰਮਾਂ ਦਾ ਲੇਖਾ ਜੋਖਾ ਤਾਂ ਜਲੰਧਰੀਏ ਆਪੇ ਕਰ ਲੈਣਗੇ।