ਜਲੰਧਰ 10 ਜੁਲਾਈ 2020
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਜਲੰਧਰ ਦਿਹਾਤੀ ਖੇਤਰ ਵਿੱਚ ਧਰਨੇ/ਰੈਲੀਆਂ/ਜਲਸੇ ਆਦਿ ਸਬੰਧੀ ਪ੍ਰਵਾਨਗੀ ਦੇਣ ਲਈ ਸਬੰਧਿਤ ਉਪ ਮੰਡਲ ਮੈਜਿਸਟਰੇਟਾਂ ਨੂੰ ਅਧਿਕਾਰਤ ਅਥਾਰਟੀ ਨਾਮਜ਼ਦ ਕੀਤਾ ਗਿਆ ਹੈ ਜਦਕਿ ਜ਼ਿਲ•ਾ ਜਲੰਧਰ ਵਿੱਚ ਨਗਰ ਨਿਗਮ ਦੀ ਹਦੂਦ ਅਧੀਨ ਪੈਂਦੇ ਖੇਤਰਾਂ ਲਈ ਕਮਿਸ਼ਨਰ ਪੁਲਿਸ ਜਲੰਧਰ ਵਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ।
ਉਨ•ਾਂ ਕਿਹਾ ਕਿ ਜਲੰਧਰ ਦਾ ਦਿਹਾਤੀ ਖੇਤਰ ਮੁੱਖ ਦਫ਼ਤਰ ਤੋਂ ਕਾਫ਼ੀ ਦੂਰੀ ਤੱਕ ਫੈਲਿਆ ਹੋਇਆ ਹੈ ਅਤੇ ਪ੍ਰਬੰਧਕਾਂ ਵਲੋਂ ਬਿਨੈ ਪੱਤਰ ਪੇਸ਼ ਕਰਨ ਲਈ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਵਾਨਗੀ ਦੇਣ ਸਬੰਧੀ ਐਸ.ਡੀ.ਐਮਜ ਨੂੰ ਸਮਰੱਥ ਅਥਾਰਟੀ ਨਾਮਜ਼ਦ ਕੀਤਾ ਗਿਆ ਹੈ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਗ੍ਰਹਿ ਅਤੇ ਨਿਆਂ ਵਿਭਾਗ, ਪੰਜਾਬ ਵਲੋਂ ਧਰਨਿਆਂ ,ਰੈਲੀਆਂ ਤੇ ਜਲਸਿਆਂ ਵਿੱਚ ਢੁਕਵੇਂ ਪ੍ਰਬੰਧਾਂ ਦੀ ਅਣਹੋਂਦ ਕਾਰਨ ਅਨੇਕਾਂ ਦੁਰਘਟਨਾਵਾਂ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਜਿਸ ਦੇ ਮਦੇਨਜ਼ਰ ਪੰਜਾਬ ਸਰਕਾਰ ਵਲੋਂ ਵਿਸਥਾਰਤ ਦਿਸ਼ਾ ਨਿਰਦੇਸ਼ 6 ਨਵੰਬਰ 2018 ਨੂੰ ਜਾਰੀ ਕੀਤੇ ਗਏ ਸਨ । ਇਨ•ਾਂ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਬੰਧਕਾਂ ਵਲੋਂ ਵੱਖ ਵੱਖ ਪਹਿਲੂਆਂ ਅਤੇ ਜਾਣਕਾਰੀ ਨਿਰਧਾਰਿਤ ਪ੍ਰੋਫਾਰਮੇ ਵਿੱਚ ਦਿੰਦੇ ਹੋਏ ਪ੍ਰਵਾਨਗੀ ਲਈ ਅਪਲਾਈ ਕੀਤਾ ਜਾਣਾ ਲਾਜ਼ਮੀ ਕੀਤਾ ਗਿਆ ਹੈ । ਇਸ ਤੋਂ ਇਲਾਵਾ ਸਬੰਧਿਤ ਵਿਭਾਗਾਂ ਪਾਸੋਂ ਵੀ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣੇ ਹਨ। ਇਹ ਹੁਕਮ 02 ਸਤੰਬਰ 2020 ਤੱਕ ਲਾਗੂ ਰਹਿਣਗੇ।
ਜ਼ਿਲ•ਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਰਾਹੀਂ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਾਕਰਾਂ ਦੀ ਵਰਤੋਂ ਕਰਦਿਆਂ ਜ਼ਿਲ•ੇ ਦੀਆਂ ਸਮੂਹ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਦੇਸ਼ ਜਾਰੀ ਕੀਤੇ ਕਿ ਸਬੰਧਿਤ ਖੇਤਰ ਦੇ ਐਸ.ਐਚ.ਓ.ਨੂੰ ਅਗਾਓਂ ਸੂਚਨਾ ਮੁਹੱਈਆ ਕਰਵਾਕੇ ਠੀਕਰੀ ਪਹਿਰਾ ਲਗਾਉਣਗੇ। ਇਹ ਹੁਕਮ 30 ਸਤੰਬਰ 2020 ਤੱਕ ਲਾਗੂ ਰਹਿਣਗੇ।
ਜ਼ਿਲ•ਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਰਾਹੀਂ ਜ਼ਿਲ•ਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਤੇ ਸਥਿਤ ਮੈਰਿਜ ਪੈਲੇਸ/ਹੋਟਲ ਵਾਲਿਆਂ ਵਲੋਂ ਨੈਸ਼ਨਲ ਹਾਈਵੇ/ਸਟੇਟ ਹਾਈਵੇ ਉਪਰ ਗੱਡੀਆਂ ਦੀ ਪਾਰਕਿੰਗ ਸੜਕਾਂ ਦੇ ਉਪਰ/ਕਿਨਾਰੇ ਉਪਰ ਪਾਰਕਿੰਗ, ਸ਼ਾਦੀ/ਹੋਰ ਫੰਕਸ਼ਨ ਦੌਰਾਨ ਸੜਕ ਉਪਰ ਪਟਾਕੇ ਚਲਾਉਣ, ਪੈਲੇਸਾਂ/ਹੋਟਲਾਂ ਅੰਦਰ ਅਤੇ ਬਾਹਰ ਫਾਇਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 7 ਸਤੰਬਰ 2020 ਤੱਕ ਲਾਗੂ ਰਹਿਣਗੇ।
ਜ਼ਿਲ•ਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਰਾਹੀਂ ਜ਼ਿਲ•ਾ ਜਲੰਧਰ (ਦਿਹਾਤੀ) ਅੰਦਰ ਕਿਸੇ ਕਿਸਮ ਦਾ ਜਲੂਸ ਬਿਨਾਂ ਆਗਿਆ ਕੱਢਣ, ਨਿਰਧਾਰਿਤ ਸਥਾਨਾਂ ਨੂੰ ਛੱਡ ਕੇ ਕਿਸੇ ਹੋਰ ਥਾਂ ‘ਤੇ ਧਰਨਾ ਅਤੇ ਕੋਈ ਸਮਾਗਮ ਕਰਨ, ਕਿਸੇ ਸਮਾਗਮ/ਜਲੂਸ ਵਿੱਚ ਆਮ ਜਨਤਾ ਲਈ ਹਰ ਪ੍ਰਕਾਰ ਦੇ ਫਾਇਰ ਆਰਮ ,ਟਕੂਏ, ਬਰਛੇ ,ਛੂਰੇ ਅਤੇ ਹੋਰ ਘਾਤਕ ਹਥਿਆਰ ਆਦਿ ਚੁੱਕ ਕੇ ਚੱਲਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਅਤੇ ਨਾਅਰੇਬਾਜ਼ੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 07 ਸਤੰਬਰ 2020 ਤੱਕ ਲਾਗੂ ਰਹੇਗਾ।