ਫਗਵਾੜਾ 28 ਨਵੰਬਰ (ਸ਼ਿਵ ਕੋੜਾ) ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ (ਨਵਨਿਯੁਕਤ ਪ੍ਰਧਾਨ ਐਸ.ਜੀ.ਪੀ.ਸੀ.) ਨੇ ਫਗਵਾੜਾ ਦੀ ਸੀਨੀਅਰ ਇਸਤਰੀ ਅਕਾਲੀ ਆਗੂ ਬੀਬੀ ਕ੍ਰਿਸ਼ਨ ਕੌਰ ਗੁਲਾਟੀ ਨੂੰ ਇਸਤਰੀ ਅਕਾਲੀ ਦਲ ਪੰਜਾਬ ਦੀ ਸਹਿ ਸਕੱਤਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਲਈ ਬੀਬੀ ਕ੍ਰਿਸ਼ਨ ਕੌਰ ਗੁਲਾਟੀ ਅਤੇ ਉਹਨਾਂ ਦੇ ਸਪੁੱਤਰਾਂ ਬਲਜੀਤ ਸਿੰਘ ਗੁਲਾਟੀ ਅਤੇ ਜਸਪਾਲ ਸਿੰਘ ਗੁਲਾਟੀ ਨੇ ਬੀਬੀ ਜਗੀਰ ਕੌਰ ਸਮੇਤ ਸਮੁੱਚੀ ਸੀਨੀਅਰ ਅਕਾਲੀ ਲੀਡਰਸ਼ਿਪ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ ਅਤੇ ਜੱਥੇਦਾਰ ਸਵਰਣ ਸਿੰਘ ਕੁਲਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬੀਬੀ ਕ੍ਰਿਸ਼ਨ ਕੌਰ ਗੁਲਾਟੀ ਨੇ ਕਿਹਾ ਕਿ ਜੋ ਜਿੱਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਸਤਨਾਮ ਸਿੰਘ ਅਰਸ਼ੀ, ਨਗਰ ਨਿਗਮ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਸਾਬਕਾ ਕੌਂਸਲਰ ਸਰਬਜੀਤ ਕੌਰ ਭਗਤਪੁਰਾ ਤੋਂ ਇਲਾਵਾ, ਸੁਖਬੀਰ ਸਿੰਘ ਕਿੰਨੜਾ, ਜਸਵਿੰਦਰ ਸਿੰਘ ਭਗਤਪੁਰਾ, ਬਲਜਿੰਦਰ ਸਿੰਘ ਠੇਕੇਦਾਰ, ਰਜਿੰਦਰ ਸਿੰਘ ਚੰਦੀ, ਰਾਜੀਵ ਘਈ, ਪਰਵਿੰਦਰ ਸਿੰਘ ਭੋਗਲ, ਬੋਬੀ ਸਚਦੇਵਾ, ਬੀਬੀ ਕੁਲਵਿੰਦਰ ਕੌਰ, ਬੀਬੀ ਨਿਰਮਲ ਕੌਰ, ਬੀਬੀ ਸਵਰਨ ਕੌਰ, ਗੁਰਮੁਖ ਸਿੰਘ ਸਾਬਕਾ ਸਰਕਲ ਪ੍ਰਧਾਨ, ਅਵਤਾਰ ਸਿੰਘ ਭੁੰਗਰਨੀ, ਹਰਮੀਤ ਸਿੰਘ ਗੋਲਡੀ, ਜਸਵਿੰਦਰ ਸਿੰਘ ਲੂਥਰਾ ਨੇ ਕਿਹਾ ਕਿ ਬੀਬੀ ਕ੍ਰਿਸ਼ਨ ਕੌਰ ਗੁਲਾਟੀ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੀ ਸ਼ਖਸੀਅਤ ਹਨ ਅਤੇ ਹਮੇਸ਼ਾ ਪਾਰਟੀ ਨੂੰ ਸਮਰਪਿਤ ਰਹੇ ਹਨ। ਉਹਨਾਂ ਭਰੋਸਾ ਜਤਾਇਆ ਕਿ ਸੂਬਾ ਸਹਿ ਸਕੱਤਰ ਵਜੋਂ ਉਹ ਪੰਥ ਅਤੇ ਪਾਰਟੀ ਦੀ ਚੜ•ਦੀ ਕਲਾ ਲਈ ਹੋਰ ਵੀ ਤਨਦੇਹੀ ਨਾਲ ਕੰਮ ਕਰ ਸਕਣਗੇ।