ਜਲੰਧਰ : ਬੀ.ਐਸਸੀ. (ਨਾਨ-ਮੈਡੀਕਲ) ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਦਾ ਸੁਆਗਤੀ ਸਮਾਰੋਹ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਣ ਦੇ ਤੌਰ ’ਤੇ ਪਹੁੰਚੇ, ਜਿਨ੍ਹਾਂ ਦਾ ਸੁਆਗਤ ਵਿਭਾਗ ਦੇ ਅਧਿਆਪਕ ਸਾਹਿਬਾਨ ਵੱਲੋਂ ਕੀਤਾ ਗਿਆ। ਬੀ.ਐਸਸੀ. ਪਹਿਲੇ, ਤੀਜੇ ਤੇ ਪੰਜਵੇ ਸਮੈਸਟਰ ਦੇ ਵਿਦਿਆਰਥੀਆਂ ਨੇ ਬਹੁਤ ਹੀ ਸੁਚੱਜੇ ਤੇ ਸੁਹਣੇ ਅੰਦਾਜ਼ ਵਿੱਚ ਆਪਣੀਆਂ ਕਲਾਵਾਂ ਡਾਂਸ, ਗੀਤ, ਭੰਗੜਾ, ਸ਼ੋਰਟ-ਸਕੀਲਜ਼ ਤੇ ਗੇਮਜ਼ ਦਾ ਪ੍ਰਦਰਸ਼ਨ ਕੀਤਾ। ਤੀਜੇ ਤੇ ਪੰਜਵੇ ਸਮੈਸਟਰ ਦੇ ਵਿਦਿਆਰਥੀਆਂ ਨੇ ਵੱਖਰੇ-ਵੱਖਰੇ ਸਮੂਹਾਂ ਵਿੱਚ ਮੰਚ ਦਾ ਸੰਚਾਲਨ ਕੀਤਾ। ਇਸ ਪ੍ਰੋਗਰਾਮ ਦੌਰਾਨ ਮਿਸ ਫਰੈਸ਼ਰ ਦਾ ਖਿਤਾਬ ਸਿਮਰਨ ਤੇ ਮਿਸਟਰ ਫਰੈਸ਼ਰ ਦਾ ਖਿਤਾਬ ਇਸ਼ਪ੍ਰੀਤ ਸਿੰਘ ਨੂੰ ਦਿੱਤਾ ਗਿਆ। ਮਿਸ ਚਾਰਮਿੰਗ ਨਵਪ੍ਰੀਤ ਨੂੰ ਤੇ ਮਿਸਟਰ ਹੈਂਡਸਮ ਬਲਜਿੰਦਰ ਸਿੰਘ ਨੂੰ ਚੁਣਿਆ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਕਿਉਂਕਿ ਇਸ ਨਾਲ ਹੀ ਉਹਨਾਂ ਦੀ ਕਲਾ ਨੂੰ ਹੌਂਸਲਾ ਮਿਲਦਾ ਹੈ ਅਤੇ ਸ਼ਖਸੀਅਤ ਵਿੱਚ ਨਿਖਾਰ ਵੀ ਆਉਂਦਾ ਹੈ। ਇਸ ਮੌਕੇ ਤੇ ਡਾ. ਨਰਵੀਰ ਸਿੰਘ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਦੇ ਹੋਏ ਉਨ੍ਹਾਂ ਨੂੰ ਸਮਾਜ ਭਲਾਈ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਇਸ ਸਮਾਗਮ ਵਿਚ ਕੈਮਿਸਟਰੀ, ਫਿਜ਼ਿਕਸ ਤੇ ਮੈਥਸ ਵਿਭਾਗ ਦੇ ਅਧਿਆਪਕ ਡਾ. ਭੁਪਿੰਦਰਪਾਲ ਸਿੰਘ, ਪ੍ਰੋ. ਹਰਬਿੰਦਰ ਕੌਰ, ਡਾ. ਅਮਨਪ੍ਰੀਤ ਕੌਰ ਸੰਧੂ, ਡਾ. ਅੰਮ੍ਰਿਤਪਾਲ ਸਿੰਘ, ਡਾ. ਰਵਨੀਤ ਕੌਰ, ਡਾ. ਦਿਨਕਰ ਸ਼ਰਮਾ, ਪ੍ਰੋ. ਪਲਵਿੰਦਰ ਸਿੰਘ, ਪ੍ਰੋ. ਨੀਤੀਕਾ ਚੁੱਘ ਤੇ ਪ੍ਰੋ. ਪੂਜਾ ਸੋਨਿਕ ਵੀ ਹਾਜ਼ਰ ਸਨ।