ਜਲੰਧਰ : ਸਿਹਤ ਵਿਭਾਗ ਜਲੰਧਰ ਅਤੇ ਪੰਜਾਬ ਸਟੇਟ ਚੈਪਟਰ ਆਫ ਆਈ.ਆਰ.ਆਈ.ਏ. ਇੰਡੀਅਨ ਰੇਡੀਓਲੋਜੀਕਲ
ਇਮੇਜਿੰਗ ਐਸੋਸੀਏਸ਼ਨ ) ਦੇ ਸਾਂਝੇ ਯਤਨਾਂ ਸਦਕਾ “ਬੇਟੀ ਬਚਾਓ,ਬੇਟੀ ਪੜ੍ਹਾਓ” ਦੇ ਅੰਤਰਗਤ ਜਨ-ਜਾਗਰੂਕਤਾ ਪੈਦਾ ਕਰਨ ਦੇ ਮਨੋਰਥ ਨਾਲ
ਬੁੱਧਵਾਰ ਨੂੰ ਵਿਸ਼ਾਲ ਜਾਗਰੂਕਤਾ ਰੈਲੀ “ਵਾਕਾਥੋਨ” ਫਾਰ “ਸੇਵ ਦੀ ਗਰਲ ਚਾਈਲਡ ਇਨੀਸ਼ਿਏਟਿਵ ” ਦਾ ਆਯੋਜਨ ਕੀਤਾ ਗਿਆ । ਇਸ ਰੈਲੀ ਨੂੰ
ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਵਲੋਂ ਦਫਤਰ ਸਿਵਲ ਸਰਜਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਜਾਗਰਕੂਤਾ ਰੈਲੀ ਸ਼ਹਿਰ ਦੇ
ਵੱਖ -ਵੱਖ ਸਥਾਨਾਂ ਤੋਂ ਗੁਜਰਦੀ ਹੋਈ ਲਾਇਨਜ਼ ਕਲੱਬ ਜੈਲੰਧਰ ਪੁਹੰਚੀ ।
ਇਸ ਮੌਕੇ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਕਿਸੇ ਵੀ
ਖੇਤਰ ਵਿੱਚ ਲੜਕਿਆਂ ਤੋਂ’ ਪਿੱਛੇ ਨਹੀਂ ਹਨ। ਅੱਜ ਲੜਕੀਆਂ ਹਰ ਖੇਤਰ ਜਿਵੇ’ ਪੜ੍ਹਾਈ, ਵਿਗਿਆਨ,ਖੇਡਾਂ ਆਦਿ ਵਿੱਚ ਖੂਬ ਮਿਹਨਤ ਕਰਕੇ ਵੱਡੇ
ਮਾਅਰਕੇ ਮਾਰ ਕੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਹਨ ਅਤੇ ਉੱਚ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਨਿਪੁਨੰਤਾ ਦੇ ਨਾਲ ਨਿਭਾਅ ਰਹੀਆਂ
ਹਨ। ਉਨ ਕਿਹਾ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ / ਕਰਨਾ ਗੈਰਕਾਨੂੰਨੀ ਹੈ ਅਤੇ ਜਿਲ੍ਹੇ ਭਰ ਵਿੱਚ ਕੰਨਿਆ ਭਰੂਣ ਹੌਤਿਆ ਤੇ ਮੁਕੰਮਲ ਰੋਕ
ਲਗਾਉਣ ਲਈ ਪੀ.ਸੀ. ਪੀ.ਐਨ.ਡੀ.ਟੀ. ਐਕਟ ਨੂੰ ਪਹਿਲਾਂ ਹੀ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਆਪਣੀ
ਸੁਰਖਿਆ ਆਪ ਕਰਨ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਇਕ ਔਰਤ ਸਮਾਜ ਵਿੱਚ ਇਕ
ਪਰਿਵਾਰਕ ਰੂਪ ਵਿੱਚ ਲੜਕੀ , ਪਤਨੀ , ਭੈਣ ਅਤੇ ਮਾਤਾ ਦਾ ਰਿਸ਼ਤਾ ਨਿਭਾਉਂਦੀ ਹੈ ।ਸਾਨੂੰ ਸਾਰਿਆਂ ਨੂੰ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ
ਅਤੇ ਉਸ ਨੂੰ ਹਰ ਖੇਤਰ ਵਿੱਚ ਸਮਾਨ ਸਮਝਣਾ ਚਾਹੀਦਾ ਹੈ। ਸਾਨੂੰ ਲੜਕੀਆਂ ਅਤੇ ਲੜਕਿਆਂ ਵਿੱਚ ਹਰ ਤਰ੍ਹਾਂ ਦੇ ਵਿਤਕਰੇ ਨੂੰ ਦੂਰ ਕਰਨਾ ਚਾਹੀਦਾ ਹੈ
ਤਾ ਜੋ ਸਮਾਜ ਵਿੱਚ ਲੜਕੀਆਂ ਦੀ ਸਥਿਤੀ ਨੂੰ ਹੋਰ ਵੀ ਉੱਚਾ ਚੁੱਕਿਆ ਜਾ ਸਕੇ।ਔਰਤ ਨੂੰ ਸਮਾਜ ਵਿੱਚ ਮਾਣ ਉਦੋਂ ਮਿਲ ਸਕਦਾ ਹੈ ਜਦੋਂ ਉਹ
ਆਪਣੀ ਅੰਦਰਲੀ ਸ਼ਕਤੀ ਨੂੰ ਜਾਗਰਿਤ ਕਰੇਗੀ ਅਤੇ ਵੱਧ ਚੜ੍ਹ ਕੇ ਨਿਡਰਤਾ ਨਾਲ ਅੱਗੇ ਆਵੇਗੀ।
ਡਾ. ਮੁਕੇਸ਼ ਗੁਪਤਾ , ਸਕੱਤਰ ਇੰਡੀਅਨ ਰੇਡੀਓਲੋਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਨੇ ਕਿਹਾ ਕਿ ਆਧੁਨਿਕ ਸਮਾਜ ਵਿੱਚ
ਲੜਕੇ ਅਤੇ ਲੜਕੀ ਵਿੱਚ ਕੋਈ ਫਰਕ ਨਹੀਂ ਹੈ ,ਅੱਜ ਲੋੜ ਹੈ ਆਪਣੀ ਸੋਚ ਨੂੰ ਅਗਾਂਹਵਧੂ ਅਤੇ ਸਾਰਥਕ ਬਣਾ ਕੇ ਔਰਤ ਨੂੰ ਪੂਰਾ
ਸਤਿਕਾਰ ਅਤੇ ਸਨਮਾਨ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਇੰਡੀਅਨ ਰੇਡੀਓਲੋਜੀਕਲ ਐਂਡ ਇਮੇਜਿੰਗ ਅੇਸੋਸ਼ੀਏਸ਼ਨ ਵੱਲੋਂ ਕੰਨਿਆ
ਭਰੂਣ ਹੱਤਿਆ ਜਿਹੀਆਂ ਕੁਰੀਤੀਆਂ ਜੋ ਕਿ ਸਮਾਜ ਦੇ ਸਰਬ ਪੱਖੀ ਵਿਕਾਸ ਵਿੱਚ ਅੜਿੱਕਾ ਬਣਦੀਆਂ ਹਨ ਉਨ੍ਹਾਂ ਖਿਲਾਫ ਹਮੇਸ਼ਾ
ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੀ ਸੰਸਥਾ ਵੱਲੋਂ ਅਜਿਹੀ ਪਹਿਲਕਦਮੀ ਜਾਰੀ ਰਹੇਗੀ ।
ਡਾ. ਸੁਰਿੰਦਰ ਕੁਮਾਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਔਰਤ ਦੀ ਸਮਾਜਿਕ ਸੁਰੱਖਿਆ ਨੂੰ ਬਰਕਰਾਰ ਰੱਖਣ ਅਤੇ
ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਨੂੰ ਇੱਕਜੁਟ ਹੋ ਕੇ ਪ੍ਰਣ ਕਰਨ ਦੀ ਲੋੜ ਹੈ ।ਉਨ੍ਹਾਂ ਕਿਹਾ ਕਿ ਕੰਨਿਆ
ਭਰੂਣ ਹੱਤਿਆ ਤੋਂ ਨਿਜ਼ਾਤ ਪਾਉਣ ਲਈ ਸਮਾਜ ਵਿੱਚ ਲੜਕੀਆਂ ਦੀ ਮਹੱਤਤਾ ਦੇ ਬਾਰੇ ਜਾਗਰੂਕਤਾ ਫੇਲਾਉਣਾ ਜਰੂਰੀ ਹੈ । ਡਾ.
ਸੁਰਜੀਤ ਕੌਰ ਪ੍ਰਧਾਨ , ਫੋਗਸੀ ਜਲੰਧਰ ਵੱਲੋਂ ਵੀ ਆਪਣੇ ਸੰਬੋਧਨ ਦੌਰਾਨ ਫ਼ਤੁੋਟ; ਬੇਟੀ ਬਚਾਓ , ਬੇਟੀ ਪੜ੍ਹਾਓ ਫ਼ਤੁੋਟ; ਵਿਸ਼ੇ ਨੂੰ
ਪ੍ਰਮੁੱਖਤਾ ਨਾਲ ਵਿਚਾਰਿਆ ਅਤੇ ਸੁਨੇਹਾ ਦਿੱਤਾ ਕਿ ਪੁੱਤਰ-ਧੀ ਦੇ ਪਾਲਣ-ਪੋਸ਼ਣ ਵਿੱਚ ਕੋਈ ਫਰਕ ਨਾ ਰੱਖਦੇ ਹੋਏ ਧੀਆਂ ਨੂੰ
ਸਮਾਜ ਵਿੱਚ ਪੂਰਨ ਸਤਿਕਾਰ ਦੇਣਾ ਚਾਹੀਦਾ ਹੈ ।
ਇਸ ਮੌਕੇ ਇੰਡੀਅਨ ਰੇਡੀਓਲੋਜੀਕਲ ਐੰਡ ਇਮੇਜਿੰਗ ਐਸੋਸੀਏਸ਼ਨ ਵੱਲੋਂ ਵੱਖ ਵੱਖ ਸ਼ਖਸ਼ੀਅਤਾਂ ਨੂੰ ਚੰਗੀਆਂ
ਸੇਵਾਵਾਂ ਪ੍ਰਦਾਨ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਵਿਸ਼ਾਲ ਜਾਗਰੂਕਤਾ ਰੈਲੀ ਵਿੱਚ ਡਾ.ਸੁਰਿੰਦਰ ਸਿੰਘ ਨਾਂਗਲ ਜਿਲ੍ਹਾ ਸਿਹਤ
ਅਫਸਰ, ਡਾ. ਸੀਮਾ ਜਿਲ੍ਹਾ ਟੀਕਾਕਰਨ ਅਫਸਰ , ਡਾ. ਜਯੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ ,ਡਾ.ਰਮਨ ਸ਼ਰਮਾ ਸੀਨੀਅਰ ਮੈਡੀਕਲ ਅਫਸਰ, ਡਾ.
ਸ਼ਤੀਸ਼ ਕੁਮਾਰ ਜਿਲ੍ਹਾ ਐਪੀਡਿਮੋਲੋਜਿਸਟ ,ਸ੍ਰੀ ਰਸ਼ੀ ਮਹਾਜਨ ਮਾਡਰਨ ਸਰਜੀਕਲ ਹਾਊਸ, ਡਾ.ਰੀਨਾ ਮਲਹੋਤਰਾ ,ਡਾ.ਮਨਮੀਤ ਮਦਾਨ,ਡਾ.ਰੂਹੀ
ਕਰਵਾਲ,ਡਾ.ਜਸਦੀਪ ਸਿੰਘ,ਡਾ.ਤੇਜਸ,ਡਾ.ਦੀਪਾਲੀ , ਡਾ.ਵਿਨੈ ਗੁਪਤਾ,ਡਾ.ਰਾਹੁਲ ਚੋਪੜਾ, ਸੀ੍ਰਮਤੀ ਨੀਲਮ ਕੁਮਾਰੀ ਸ਼ਰਮਾ ਡਿਪਟੀ ਸਮੂਹ
ਸਿਖਿਆ ਤੇ ਸੂਚਨਾ ਅਫਸਰ , ਸ਼੍ਰੀ ਦੀਪਕ ਬਪੌਰੀਆ ਜਿਲ੍ਹਾ ਪੀ.ਐਨ.ਡੀ.ਟੀ.ਕੋਆਰਡੀਨੇਟਰ ,ੇ ਆਰ.ਜੇ.ਗਰਿਮਾ (ਰੇਡੀਓ ਮਾਈ ਐਫ.
ਐਮ.) ਸ਼੍ਰੀ ਪਰਮਿੰਦਰ ਕੁਮਾਰ,ਪਲਕਦੀਪ ਕੌਰ,ਮਨਜਿੰਦਰ ਕੌਰ,ਨਰਿੰਦਰ ਕੌਰ,ਇੰਦਰਜੀਤ ਕੌਰ,ਨਮਿਤਾ , ਰਵਿੰਦਰ ਕੌਰ ਸਿਹਤ ਵਿਭਾਗ ਦਾ
ਮੈਡੀਕਲ , ਪੈਰਾਮੈਡੀਕਲ ਸਟਾਫ , ਪੀ.ਐਸ.ਐਸ.ਐਮ.ਬਾਬਾ ਠੱਕਰਾਵਾਲਾ ਪਬਲਿਕ ਸਕੂਲ,ਚੱਕ ਬਸ਼ੇਸ਼ਰਪੁਰ (ਜਲੰਧਰ) , ਪੰਜਾਬ ਮੈਡੀਕਲ
ਇੰਸਟੀਚਿਊਟ ਆਫ ਨਰਸਿੰਗ ਜਲੰਧਰ , ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਇੰਸਟੀਚਿਊਟ ਜਲੰਧਰ ਦੇ ਵਿਦਿਆਰਥੀਆਂ ਅਤੇ
ਹੋਰ ਵੱਡੇ ਪੱਧਰ ਤੇ ਲੋਕਾਂ ਨੇ ਸ਼ਮੂਲੀਅਤ ਕੀਤੀ ।