ਜਲੰਧਰ: ਬੋਬੀ ਸਹਿਗਲ ਵਾਈਸ ਚੇਅਰਮੈਨ ਪੰਜਾਬ ਹੈਲਥ
ਸਿਸਟਮ ਕਾਰਪੋਰੇਸ਼ਨ ਚੰਡੀਗੜ ਵਲੋਂ ਦਫਤਰ ਸਿਵਲ ਸਰਜਨ ਅਤੇ ਜ਼ਿਲ੍ਹਾ ਹਸਪਤਾਲ ਜਲੰਧਰ ਦਾ ਅਚਨਚੇਤ ਦੌਰਾ
ਕੀਤਾ ਗਿਆ।ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਅਤੇ ਡਾ, ਮਨਦੀਪ ਕੌਰ ਮੈਡੀਕਲ ਸੁਪਰਡੈਂਟ ਵਲੋਂ
ਮਾਨਯੋਗ ਸ਼੍ਰੀ ਬੋਬੀ ਸਹਿਗਲ ਵਾਈਸ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ ਨੂੰ
ਫੁੱਲਾਂ ਦਾ ਗੁਲਦਸਤਾ ਦੇ ਕੇ ਫ਼ਤੁੋਟ;ਜੀ ਆਇਆਂਫ਼ਤੁੋਟ; ਕਿਹਾ।ਇਸ ਮੌਕੇ ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਵਲੋ
ਸਿਹਤ ਵਿਭਾਗ ਜ਼ਿਲ੍ਹਾ ਜਲੰਧਰ ਦੇ ਕੌਮੀ ਸਿਹਤ ਪ੍ਰੋਗਰਾਮਾਂ / ਸਿਹਤ ਸਕੀਮਾਂ ਦੇ ਟੀਚਿਆਂ ਬਾਰੇ ਅਤੇ ਸਿਹਤ
ਪ੍ਰੋਗਰਾਮਾਂ/ਸਿਹਤ ਸਕੀਮਾਂ ਪ੍ਰਗਤੀ ਬਾਰੇ ਜਾਣੂੰ ਕਰਵਾਇਆ ।ਮਾਨਯੋਗ ਸ਼੍ਰੀ ਬੋਬੀ ਸਹਿਗਲ ਵਾਈਸ
ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ ਵਲੋਂ ਸਿਵਲ ਹਸਪਤਾਲ ਜਲੰਧਰ ਦੇ ਐਮਰਜੈਂਸੀ
ਵਾਰਡ, ਮੈਡੀਸਨ ਵਾਰਡ,ਗਾਇਨੀ ਵਿਭਾਗ , ਹੱਡੀਆਂ ਦਾ ਵਾਰਡ, ਓ.ਪੀ.ਡੀ ਗਾਇਨੀ, ਲੇਬਰ ਰੂਮ ,ਟੀ.ਬੀ ਵਿਭਾਗ ,
ਐਕਸ ਰੇ ਵਿਭਾਗ , ਜਨਰਲ ਵਾਰਡ ਅਤੇ ਮਰਦਾਂ ਦi ਵਿਘਾਗ ਵਿੱਚ ਪੁਹੰਚ ਕੇ ਮਰੀਜਾਂ ਨਾਲ ਸਿਹਤ ਸਹੂਲਤਾਂ
ਬਾਰੇ ਗੱਲਬਾਤ ਕੀਤੀ ਗਈ , ਤਸੱਲੀ ਪ੍ਰਗਟ ਕੀਤੀ ਅਤੇ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਸਮੂਹ ਪ੍ਰੋਗਰਾਮ
ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਸਿਹਤ ਸੇਵਾਵਾ ਸਬੰਧੀ ਕਿਸੇ ਵੀ ਤਰਾਂ ਦੀ ਕਮੀ ਨਾ ਰੱਖੀ ਜਾਵੇ ਅਤੇ
ਲੋਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕੀਤੀਆ ਜਾਣ। ਉਨਾ ਨੇ ਕਿਹਾ ਕਿ ਜਨਮ ਅਤੇ ਮੌਤ
ਦੇ ਸਰਟੀਫਿਕੇਟ ਦੀ ਪੌਟੈਂਸੀ ਦੂਰ ਕੀਤੀ ਜਾਵੇ। ਜਨਮ ਅਤੇ ਮੌਤ ਦੇ ਸਰਟੀਫਿਕੇਟ ਲੈਣ ਲਈ ਲੋਕਾਂ ਨੂੰ
ਮੁਸ਼ਕਿਲ ਨਾ ਆਵੇ ਅਤੇ ਲੋਕਾਂ ਨਾਲ ਆਪਣਾ ਵਰਤਾਓ ਹਮਦਰਦੀ ਭਰਿਆਂ ਰੱਖਿਆ ਜਾਵੇ । ਜ਼ਿਲ੍ਹਾ ਹਸਪਤਾਲ
ਦਾ ਦੌਰਾ ਕਰਨ ਤੋਂ ਬਾਅਦ ਵਿੱਚ ਵਾਈਸ ਚੇਅਰਮੈਨ ਵਲੋਂ ਦਫਤਰ ਸਿਵਲ ਸਰਜਨ ਜਲੰਧਰ ਦੇ ਸਿਹਤ
ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਰਭਵਤੀ ਔਰਤਾਂ ਅਤੇ ਉਨਾ ਰਿਸ਼ਤੇਦਾਰਾਂ ਨੂੰ ਮੋਟੀਵੇਟ ਕੀਤਾ
ਜਾਵੇ ਕਿ ਜਣੇਪਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ ਤਾਂ ਕਿ ਮਾਂ ਅਤੇ ਬੱਚੇ ਦੀ ਮੌਤ ਨੂੰ ਜੀਰੋ ਤੇ
ਲਿਆਂਦਾ ਜਾ ਸਕੇ। ਹਾਈ ਰਿਸਕ ਗਰਭਵਤੀ ਅੋਰਤਾਂ ਨੂੰ ਪਹਿਲਾਂ ਹੀ ਸੁਰੱਖਿਅਤ ਜਣੇਪਾ ਕਰਾਉਣ ਲਈ ਯੋਗ
ਪ੍ਰਬੰਧ ਕਰਕੇ ਜ਼ਿਲਾ ਹਸਪਤਾਲ ਵਿਖੇ ਭੇਜਿਆ ਜਾਵੇ।ਗੈਰ ਸਰਕਾਰੀ ਸੰਸਥਾਵਾਂ ਅਤੇ ਗ੍ਰਾਮ ਪੰਚਾਇਤਾਂ
ਅਤੇ ਮਿਉਂਸਪਿਲ ਕੌਂਸਲਰਾਂ ਨਾਲ ਤਾਲਮੇਲ ਕਰਕੇ ਸਿਹਤ ਸਹੂਲਤਾਂ ਨੂੰ ਇੰਨ- ਬਿੰਨ ਲਾਗੂ ਕਰਾਉਣ ਲਈ
ਪੂਰੇ ਯਤਨ ਕੀਤੇ ਜਾਣ। ਉਨਾ ਨੇ ਸਿਵਲ ਸਰਜਨ ਦਫਤਰ ਅਤੇ ਸਿਵਲ ਹਸਪਤਾਲ ਜਲੰਧਰ ਦੀਆਂ ਮੁਸ਼ਕਿਲਾਂ ਵੀ
ਸੁਣੀਆਂ ਅਤੇ ਨਿਪਟਾਰਾ ਕਰਨ ਲਈ ਵਚਨਵੱਧਤਾ ਦੁਹਰਾਈ।
ਇਸ ਮੌਕੇ ਡਾ. ਮਨਦੀਪ ਕੌਰ ਮੈਡੀਕਲ ਸੁਪਰਡੈਂਟ ਜਲੰਧਰ ,ਡਾ. ਚੰਨਜੀਵ ਸਿੰਘ ਐਸ.ਐਮ.ਓ, ਡਾ.
ਕਸ਼ਮੀਰੀ ਲਾਲ ਐਸ.ਐਮ.ਓ, ਡਾ. ਗੁਰਮੀਤ ਕੌਰ ਦੁੱਗਲ ਸਹਾਇਕ ਸਿਵਲ ਸਰਜਨ , ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ
ਪਰਿਵਾਰ ਭਲਾਈ ਅਫਸਰ, ਡਾ. ਸੁਰਿੰਦਰ ਸਿੰਘ ਨਾਂਗਲ ਸਿੰਘ ਜ਼ਿਲ੍ਹਾ ਸਿਹਤ ਅਫਸਰ, ਡਾ. ਸਤਿੰਦਰ ਪੁਆਰ
ਜ਼ਿਲ੍ਹਾ ਡੈਂਟਲ ਸਿਹਤ ਅਫਸਰ, ਡਾ. ਸੀਮਾ ਜ਼ਿਲ੍ਹਾ ਟੀਕਾਕਰਨ ਅਫਸਰ, ਡਾ. ਜੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ ,
ਡਾ. ਟੀ. ਪੀ.ਸਿੰਘ ਸਹਾਇਕ ਸਿਹਤ ਅਫਸਰ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ
ਅਫਸਰ, ਮਹਾਜਨ, ਨੂਰਸੁਖਵਿੰਦਰ ਕੁਮਾਰ, ਤਲਵਿੰਦਰ,ਹਮਾਸ਼ੂੰ ਅਤੇ
ਪਲਵਿੰਦਰ ਸਿੰਘ ਹਾਜਰ ਸਨ।