ਫਗਵਾੜਾ 11 ਮਈ (ਸ਼਼ਿਵ ਕੋੋੜਾ) ਕੋਵਿਡ-19 ਕੋਰੋਨਾ ਮਹਾਮਾਰੀ ਦੌਰਾਨ ਪ੍ਰਸ਼ਾਸਨ ਵਲੋਂ ਜਾਰੀ ਲਾਕਡਾਊਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਹਰ ਸਾਲ ਦੀ ਤਰ੍ਹਾਂ ਮਾਤ੍ਰਿ ਦਿਵਸ ਮਨਾਇਆ ਗਿਆ। ਇਸ ਮੌਕੇ ਆਯੋਜਿਤ ਸੰਖੇਪ ਸਮਾਗਮ ਦਰਮਿਆਨ ਕਾਮਯਾਬ ਬੱਚਿਆਂ ਦੀਆਂ ਪੰਜ ਮਾਤਾਵਾਂ ਨੂੰ ਡਾ. ਸੀਮਾ ਰਾਜਨ ਵਲੋਂ ਵਾਰੋ-ਵਾਰੀ ਬੁਲਾ ਕੇ ਸਨਮਾਨਤ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਪੰਜ ਮਾਤਾਵਾਂ ਨੂੰ ਦੋਸ਼ਾਲੇ, ਸਨਮਾਨ ਪੱਤਰ, ਸ਼ੀਲਡ ਅਤੇ ਸਰਟੀਫਿਕੇਟ ਭੇਂਟ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ। ਸਨਮਾਨਤ ਹੋਣ ਵਾਲੀਆਂ ਮਾਤਾਵਾਂ ਵਿਚ ਸ੍ਰੀਮਤੀ ਸ਼ਸ਼ੀ ਕੌੜਾ, ਪ੍ਰਾਇਮਰੀ ਅਧਿਆਪਕਾ ਕੋਸ਼ਲਿਆ ਦੇਵੀ, ਸ੍ਰੀਮਤੀ ਸੋਮ ਕਾਂਤਾ ਬੈਂਕ ਅਧਿਕਾਰੀ, ਵੀਨਾ ਟੰਡਨ ਅਤੇ ਸੰਦੀਪ ਕੌਰ ਸ਼ਾਮਲ ਹਨ। ਡਾ. ਸੀਮਾ ਰਾਜਨ ਨੇ ਕਿਹਾ ਕਿ ਮਾਵਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਡਾ. ਐਸ. ਰਾਜਨ ਨੇ ਬਲੱਡ ਬੈਂਕ ਦੇ ਚੇਅਰਮੈਨ ਸ੍ਰੀ ਕੁਲਦੀਪ ਸਰਦਾਨਾ ਵਲੋਂ ਕੋਵਿਡ ਮਹਾਮਾਰੀ ਦੌਰਾਨ ਲਗਾਤਾਰ ਦੂਸਰੇ ਸਾਲ ਅਜਿਹਾ ਉਪਰਾਲਾ ਕਰਨ ਦੇ ਵਿਚਾਰ ਦੀ ਤਹਿ ਦਿਲੋਂ ਸ਼ਲਾਘਾ ਕੀਤੀ।