ਬੈਂਗਲੁਰੂ, 3 ਜਨਵਰੀ- ਕਰਨਾਟਕ ਦੇ ਬਗਲਕੋਟ ਜ਼ਿਲ੍ਹੇ ‘ਚ ਪੈਂਦੇ ਪਿੰਡ ਸ਼ਿਰੋਲ ‘ਚ ਅੱਜ ਤੜਕੇ ਇੱਕ ਕਾਰ ਅਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਭਿਆਨਕ ਟੱਕਰ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੱਸ ਬੇਲਗਾਵੀ ਤੋਂ ਮੁਧੋਲ ਵੱਲ ਆ ਰਹੀ ਸੀ ਕਿ ਰਸਤੇ ‘ਚ ਕਲਬੁਰਗੀ ਨੇੜੇ ਗੰਨਿਆਂ ਨਾਲ ਲੱਦੇ ਇੱਕ ਟਰੱਕ ਤੋਂ ਅੱਗੇ ਨਿਕਲਣ ਦੀ ਕਾਹਲੀ ‘ਚ ਇਸ ਨੇ ਦੂਜੀ ਦਿਸ਼ਾ ਤੋਂ ਆ ਰਹੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਪੁਲਿਸ ਮੁਤਾਬਕ ਇਸ ਹਾਦਸੇ ਦੇ ਸੰਬੰਧ ‘ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।