ਮੋਹਾਲੀ 16 ਜੁਲਾਈ:ਨਸ਼ੇ ਦੇ ਮੁੱਦੇ ਨੂੰ ਉਛਾਲ ਕੇ ਪੰਜਾਬ ਨੂੰ ਪੂਰੀ ਦੁਨੀਆ ਵਿੱਚ ਬਦਨਾਮ ਕਰਕੇ ਸੱਤਾ ਤੇ ਕਾਬਜ਼ ਹੋਈ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਹੁਣ ਆਪਣਾ ਅਸਲੀ ਰੰਗ ਦਿਖਾਉਣਾ ਸੁਰੂ ਕਰ ਦਿੱਤਾ ਹੈ ।ਇਹਨਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ ਨੇ ਕੀਤਾ ।ਉਹਨਾਂ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਪੰਜਾਬੀਆ ਦੀ ਕੋਈ ਚਿੰਤਾ ਨਹੀਂ ਸੀ ਇਹ ਤਾਂ ਸਿਰਫ ਪੰਜਾਬ ਦੀ ਸੱਤਾ ਹਥਿਆਉਣ ਲਈ ਪਾਰਟੀ ਦੀ ਰਣਨੀਤੀ ਦਾ ਹਿੱਸਾ ਸੀ ।ਉਹਨਾਂ ਕਿਹਾ ਕਿ ਨਸ਼ੇ ਦੇ ਮੁੱਦੇ ਦੀ ਅਰਵਿੰਦ ਕੇਜਰੀਵਾਲ ਤੇ ਉਸਦੀ ਪਾਰਟੀ ਨੇ ਵੋਟ ਬੈਂਕ ਲਈ ਵਰਤੋਂ ਕੀਤੀ ਤੇ ਪੰਜਾਬੀਆ ਨਾਲ ਧੋਖਾ ਕਰਕੇ ਤੇ ਉਹਨਾਂ ਦੇ ਜਜਬਾਤਾ ਨਾਲ ਖੇਡ ਕੇ ਸੱਤਾ ਹਥਿਆਉਣ ਵਿੱਚ ਸਫਲ ਰਹੀ ਤੇ ਹੁਣ ਉਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਨਸ਼ੇ ਖਿਲਾਫ ਮੁਹਿੰਮ ਸੁਰੂ ਕਰਨ ਵਾਲੇ ਨੋਜਵਾਨਾ ਨੂੰ ਆਪਣਾ ਨਿਸ਼ਾਨਾ ਬਣਾ ਕੇ ਜੇਲਾ ਵਿੱਚ ਛੁੱਟ ਰਹੀ ਹੈ ਜਿਸ ਦੀ ਪੰਜਾਬ ਭਾਜਪਾ ਪੁਰ-ਜ਼ੋਰ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਨਸ਼ਾ ਵੇਚਣ ਵਾਲੇ ਤਸਕਰਾਂ ਤੇ ਨਸ਼ਾ ਵੇਚਣ ਵਿੱਚ ਉਹਨਾਂ ਦੀ ਮੱਦਦ ਕਰਨ ਵਾਲੇ ਸਿਵਲ ਤੇ ਪੁਲਿਸ ਅਫਸਰਾ ਖਿਲਾਫ ਸ਼ਖਤ ਕਾਰਵਾਈ ਕਰੇ ।ਹਰਦੇਵ ਉੱਭਾ ਨੇ ਕਿਹਾ ਕਿ ਜੇਕਰ ਭਗਵੰਤ ਦੀ ਸਰਕਾਰ ਨਸ਼ੇ ਦੇ ਮੁੱਦੇ ਨੂੰ ਲੈਕੇ ਕੇ ਜੇਕਰ ਜ਼ਰਾ ਸੀ ਵੀ ਗੰਭੀਰ ਹੈ ਤਾਂ ਤੁਰੰਤ ਨਸੇ ਖਿਲਾਫ ਮੁਹਿੰਮ ਚਲਾਉਣ ਵਾਲੇ ਨੌਜਵਾਨਾਂ ਨੂੰ ਰਿਹਾਅ ਕਰੇ ਤੇ ਗਿਰਫਤਾਰ ਕਰਨ ਦੀ ਬਜਾਏ ਉਹਨਾ ਨੂੰ ਸਾਰੇ ਨੌਜਵਾਨਾਂ ਨੂੰ ਸਨਮਾਨਿਤ ਕਰੇ ਜੋ ਪੰਜਾਬ ਵਿੱਚ ਨਸ਼ੇ ਖਿਲਾਫ ਮੁਹਿੰਮ ਚਲਾ ਰਹੇ ਹਨ ਤਾਂ ਕਿ ਨਸ਼ੇ ਖਿਲਾਫ ਮੁਹਿੰਮ ਨੂੰ ਹੋਰ ਬਲ ਮਿਲ ਸਕੇ ।ਉਹਨਾਂ ਮਾਨਸਾ ਦੇ ਨਸ਼ੇ ਖਿਲਾਫ ਮੁਹਿੰਮ ਚਲਾਉਣ ਵਾਲੇ ਨੋਜਵਾਨ ਆਗੂ ਪਰਵਿੰਦਰ ਸਿੰਘ ਝੋਟੇ ਦੀ ਗਿਰਫਤਾਰੀ ਦੀ ਨਿੰਦਾ ਕਰਦੇ ਹੋਏ ਉਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ।ਇਸ ਮੋਕੇ ਤੇ ਹਰਦੇਵ ਸਿੰਘ ਉੱਭਾ ਦੇ ਨਾਲ ,ਭਾਜਪਾ ਮੋਹਾਲੀ ਮੰਡਲ 3 ਦੇ ਸਕੱਤਰ ਗੁਲਸ਼ਨ ਸੂਦ ਤੇ ਮੰਡਲ ਪ੍ਰਭਾਰੀ ਮਨੋਜ ਸ਼ਰਮਾ ਜੀ ਮੌਜੂਦ ਸਨ ।