ਜਲੰਧਰ : ਖਾਬੜਾ ਸ਼੍ਰੀ ਫੈਰਿਸ ਮਸੀਹ ਨੈਸ਼ਨਲ ਪ੍ਰੈਜ਼ੀਡੈਂਟ ਰਾਸ਼ਟਰੀ ਮਸੀਹੀ ਸੰਘ ਦੀ ਪ੍ਰਧਾਨਗੀ ਹੇਠ ਇਕ ਰਾਸ਼ਟਰ ਪੱਧਰੀ ਪ੍ਰੋਗਰਾਮ ਦਾ ਆਜੋਯਨ ਕੀਤਾ ਗਿਆ ਜਿਸ ਵਿਚ ਉਹਨਾਂ ਨੂੰ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ ਕਿ ਪੂਰੇ ਭਾਰਤ ਦੇਸ਼ ਵਿਚ ਸੇਵਕਈ ਕਰ ਰਹੇ ਸਮੂਹ ਪਾਸਟਰ ਸਾਹਿਬਾਨ ਵੀ ਪਾਸਟਰ ਸਰਟੀਫਿਕੇਟ ਰਾਸ਼ਟਰੀ ਮਸੀਹੀ ਸੰਘ ਦੁਆਰਾ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ | ਅਤੇ ਇਕ ਮਾਨਤਾ ਪ੍ਰਾਪਤ ਸਰਟੀਫਿਕੇਟ ਪ੍ਰਾਪਤ ਕਰਕੇ ਪਰਮੇਸ਼ਵਰ ਦੇ ਕੰਮ ਨੂੰ ਹੋਰ ਅੱਗੇ ਲੈ ਜਾ ਸਕਦੇ ਹਨ | ਜਿਸ ਤਰਾਂ ਇਕ ਪਾਸਟਰ ਅਪੋਸਟਲ ਸਰਟੀਫਿਕੇਟ ਲਈ ਅਪਲਾਈ ਕਰ ਸਕਦਾ ,ਪ੍ਰੋਫੇਟ ਬਿਸ਼ਪ ਲਈ ਅਪਲਾਈ ਸਕਦਾ ਅਤੇ ਡਾਕਟਰੇਟ ਪੀ .ਐਚ .ਡੀ ਲਈ ਅਪਲਾਈ ਕਰ ਸਕਦਾ ਹੈ | ਪੂਰੇ ਭਾਰਤ ਵਿਚ ਰਾਸ਼ਟਰੀ ਮਸੀਹੀ ਸੰਘ ਹੀ ਇਕ ਅਜਿਹੀ ਸੰਸਥਾ ਹੈ ਜਿਸਨੇ ਖੁੱਲੀ ਸੇਵਕਾਈ ਕਰਨ ਵਾਲੇ ਪਾਸਟਰ ਸਹਿਬਾਨਾਂ ਨੂੰ ਇਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਹੈ | ਆਪਣੇ ਸੰਬੋਧਨ ਵਿਚ ਉਹਨਾਂ ਬੋਲਦੇ ਹੋਏ ਆਖਿਆ ਕਿ ਭਾਰਤ ਵਿਚ ਬਹੁਤ ਸਾਰੀਆ ਸੇਵਕਾਈਆ ਅਤੇ ਵੱਡੀਆਂ ਕਲੀਸਿਆਵਾਂ ਦੇ ਪਾਸਟਰ ਸਾਹਿਬਾਨ ਜਿਹੜੇ ਕਿ ਪਰਮੇਸ਼ਵਰ ਦੇ ਵੱਡੇ ਅਭਿਸ਼ੇਕ ਦੇ ਨਾਲ ਪਰਮੇਸ਼ਵਰ ਦਾ ਕੰਮ ਕਰ ਰਹੇ ਹਨ ਦੇ ਕੋਲ ਵੀ ਕੋਈ ਮਾਨਤਾ ਪ੍ਰਾਪਤ ਸਰਟੀਫਿਕੇਟ ਨਹੀਂ ਹੈ ਪਾਰ ਹੁਣ ਉਹ ਸਾਰੀਆ ਵੱਡੀਆਂ ਅਤੇ ਛੋਟੀਆਂ ਕਲੀਸਿਆਵਾਂ ਦੇ ਪਾਸਟਰ ਸਾਹਿਬਾਨ ਵੀ ਹੁਣ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਂਦੇ ਹੋਏ ਰਾਸ਼ਟਰੀ ਮਸੀਹੀ ਸੰਘ ਨੇ ਯੂਨੀਵਰਸਲ ਗਲੋਬਲ ਪੀਸ (ਯੂ .ਐੱਸ .ਏ. ) ਨਾਲ ਇਸ ਸੰਬਧੀ ਇੱਕ ਐਮ .ਓ .ਯੂ ਸਾਈਨ ਕੀਤਾ ਹੈ | ਜਿਸ ਕਰਕੇ ਹੁਣ ਇਹ ਸੰਭਵ ਹੋ ਸਕਿਆ ਹੈ ਕਿ ਹੁਣ ਪੂਰੇ ਭਾਰਤ ਦੇਸ਼ ਵਿਚ ਬਿਨਾ ਸਰਟੀਫਿਕੇਟ ਦੇ ਸੇਵਾ ਕਰ ਰਹੇ ਪਾਸਟਰ ਸਾਹਿਬਾਨ ਸਰਟੀਫਿਕੇਟ ਪ੍ਰਾਪਤ ਕਰਕੇ ਪਰਮੇਸ਼ਵਰ ਦੇ ਕੰਮਾ ਨੂੰ ਹੋਰ ਅੱਗੇ ਲੈ ਜਾ ਸਕਦੇ ਹਨ |