ਕਪੂਰਥਲਾ- ਕਪੂਰਥਲਾ ਜ਼ਿਲ੍ਹੇ ਦੇ ਅਧੀਨ ਆਉਂਦੇ ਥਾਣਾ ਫੱਤੂ ਢੀਂਗਾ ਵਿਖੇ ਤਾਇਨਾਤ ਮੁਨਸ਼ੀ ਸੁਖਵਿੰਦਰ ਸਿੰਘ ਦੀ ਅੱਜ ਸਵੇਰੇ ਭੇਦਭਰੇ ਹਾਲਾਤ ‘ਚ ਗੋਲੀ ਲੱਗਣ ਕਾਰਨ ਥਾਣੇ ‘ਚ ਹੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਲਿਆਂਦਾ ਗਿਆ ਹੈ ਅਤੇ ਉੱਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।