ਅੰਮ੍ਰਿਤਸਰ :  ਇੱਥੋਂ ਦੋ ਕਿਲੋਮੀਟਰ ਦੂਰ ਪਿੰਡ ਡੇਅਰੀਵਾਲਾ ‘ਚ ਬੀਤੀ ਰਾਤ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਹਿਚਾਣ ਜਸਵੰਤ ਸਿੰਘ ਜੱਸਾ (55) ਸਪੁੱਤਰ ਸ. ਸੂਰਤਾ ਸਿੰਘ, ਉਨ੍ਹਾਂ ਦੀ ਪਤਨੀ ਹਰਜੀਤ ਕੌਰ (50) ਅਤੇ ਉਨ੍ਹਾਂ ਦੀ ਪੋਤਰੀ ਰਮਨਦੀਪ ਕੌਰ (3) ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛੱਤ ਗਾਡਰਾਂ ਤੇ ਬਾਲਿਆਂ ਵਾਲੀ ਸੀ ਅਤੇ ਗਾਡਰ ਅਤੇ ਬਾਲੇ ਖ਼ਰਾਬ ਹੋ ਗਏ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ।