ਫਗਵਾੜਾ 16 ਸਤੰਬਰ (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਉਪਰਾਲੇ ਨਾਲ ਵਾਰਡ ਨੰਬਰ 37 ‘ਚ 70 ਕਨੌਜੀਆ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਸਾਬਕਾ ਨਗਰ ਕੌਂਸਲ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਵਲੋਂ ਕੀਤੀ ਗਈ। ਇਸ ਦੌਰਾਨ ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਸਮਾਜ ਸੇਵਕ ਵਿਨੋਦ ਮੜੀਆ ਅਤੇ ਰਜਿੰਦਰ ਸਿੰਘ ਕੋਛੜ ਦੇ ਯਤਨਾਂ ਸਦਕਾ 65 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ। ਬੀਤੇ ਦਿਨੀਂ ਵਾਰਡ ਵਿਚ ਵਿਕਾਸ ਕਾਰਜਾਂ ਦਾ ਸ਼ੁੱਭ ਅਰੰਭ ਕਰਵਾਉਣ ਪੁੱਜੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਮੁਲਾਕਾਤ ‘ਚ ਕਨੌਜੀਆ ਮਹਾਸਭਾ ਨੇ ਕੋਰੋਨਾ ਲਾਕਡਾਉਨ ‘ਚ ਧੋਬੀ ਕਾਰੋਬਾਰ ਨੂੰ ਹੋਏ ਨੁਕਸਾਨ ਅਤੇ ਸਬੰਧਤ ਪਰਿਵਾਰਾਂ ਨੂੰ ਪੇਸ਼ ਆ ਰਹੀ ਤੰਗੀ ਬਾਰੇ ਦੱਸਿਆ ਸੀ ਜਿਸ ਤੇ ਵਿਧਾਇਕ ਧਾਲੀਵਾਲ ਨੇ ਸਰਕਾਰੀ ਰਾਸ਼ਨ ਦੇਣ ਦਾ ਵਾਅਦਾ ਕੀਤਾ ਸੀ। ਇਸੇ ਲੜੀ ‘ਚ ਅੱਜ ਉਕਤ ਪਰਿਵਾਰਾਂ ਨੂੰ ਰਾਸ਼ਨ ਭੇਂਟ ਕੀਤਾ ਗਿਆ ਹੈ। ਇਸ ਦੌਰਾਨ ਕਨੌਜੀਆ ਮਹਾਸਭਾ ਦੇ ਪ੍ਰਧਾਨ ਰਾਕੇਸ਼ ਕੁਮਾਰ ਕਨੌਜੀਆ, ਸਕੱਤਰ ਰਾਜਿੰਦਰ ਪੱਪੂ ਕਨੌਜੀਆ, ਕੈਸ਼ੀਅਰ ਸੋਨੂੰ ਕਨੌਜੀਆ ਅਤੇ ਰਾਜਕੁਮਾਰ ਕਨੌਜੀਆ ਨੇ ਵਿਧਾਇਕ ਧਾਲੀਵਾਲ ਅਤੇ ਮਲਕੀਅਤ ਸਿੰਘ ਰਘਬੋਤਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਪਾਲ, ਮੋਹਨ ਲਾਲ ਤਨੇਜਾ, ਵਿਸ਼ਵਾਮਿੱਤਰ ਸ਼ਰਮਾ, ਪੰਡਤ ਸ਼ੰਕਰ ਭਾਰਦਵਾਜ, ਮਾਤਾ ਕ੍ਰਿਸ਼ਨਾ ਮਿੱਤਲ, ਨਰੇਸ਼ ਕੁਮਾਰ ਸ਼ਰਮਾ ਤੋਂ ਇਲਾਵਾ ਮਨੀਸ਼ ਕਨੌਜੀਆ, ਕਾਮਰਾਜ ਕਨੌਜੀਆ, ਮਦਨ ਲਾਲ, ਸਨੀ ਕੁਮਾਰ, ਬੋਧ ਰਾਮ ਤੇ ਮਹਿੰਦਰ ਪਾਲ ਆਦਿ ਹਾਜਰ ਸਨ।