ਫਗਵਾੜਾ 12 ਮਾਰਚ (ਸ਼ਿਵ ਕੋੜਾ) ਮਹਾਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਮੌਕੇ ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਜੋਨ ਚੇਅਰਮੈਨ ਦੀ ਅਗਵਾਈ ਹੇਠ ਛੋਲੇ ਪੂਰੀ ਦਾ ਲੰਗਰ ਲਗਾਇਆ ਗਿਆ। ਲੰਗਰ ਵਰਤਾਉਣ ਦਾ ਸ਼ੁੱਭ ਆਰੰਭ ਥਾਣਾ ਸਿਟੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਕਰਵਾਇਆ। ਉਹਨਾਂ ਦੇ ਨਾਲ ਇੰਸਪੈਕਟਰ ਦੀਪਕ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇੰਸਪੈਕਟਰ ਨਵਦੀਪ ਸਿੰਘ ਨੇ ਸਾਰਿਆਂ ਨੂੰ ਮਹਾਸ਼ਿਵਰਾਤ੍ਰੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰੇ ਧਰਮਾ ਦੇ ਤਿਓਹਾਰ ਰਲਮਿਲ ਕੇ ਪੂਰੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਭਾਈਚਾਰਕ ਸਾਂਝ ਮਜਬੂਤ ਬਣਦੀ ਹੈ। ਗੁਰਦੀਪ ਸਿੰਘ ਕੰਗ ਨੇ ਵੀ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਅਤੇ ਭਗਵਾਨ ਭੋਲੇ ਭੰਡਾਰੀ ਤੋਂ ਅਰਦਾਸ ਕੀਤੀ ਕਿ ਦੁਨੀਆ ਨੂੰ ਕੋਰੋਨਾ ਮਹਾਮਾਰੀ ਤੋਂ ਮੁਕਤੀ ਮਿਲੇ। ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਵਿਪਨ ਠਾਕੁਰ ਸਨ। ਲੰਗਰ ਦੀ ਸੇਵਾ ਲਾਇਨ ਸੁਨੀਲ ਢੀਂਗਰਾ, ਲਾਇਨ ਅਤੁਲ ਜੈਨ, ਲਾਇਨ ਸਤਪਾਲ ਕੋਛੜ, ਲਾਇਨ ਸੰਜੀਵ ਲਾਂਬਾ, ਲਾਇਨ ਸੁਮਿਤ ਭੰਡਾਰੀ, ਲਾਇਨ ਅਮਿਤ ਕੁਮਾਰ ਆਸ਼ੂ, ਲਾਇਨ ਰਣਦੀਪ ਸਿੰਘ ਬੋਬੀ, ਲਾਇਨ ਜਸਵੀਰ ਮਾਹੀ, ਲਾਇਨ ਜੁਗਲ ਬਵੇਜਾ, ਲਾਇਨ ਅਸ਼ਵਨੀ ਕਵਾਤਰਾ, ਸੰਜੀਵ ਸੂਰੀ ਵਲੋਂ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਵਰਤਾਈ ਗਈ।