ਜਲੰਧਰ (ਨਿਤਿਨ ):ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੱੜੇ ਦਾ ਡੰਪ ਦੁਬਾਰ ਤੋਂ ਲੱਗਣਾ ਸੁਰੂ ਹੋ ਗਿਆ ਨਗਰ ਨਿਗਮ ਦੇ ਵਾਅਦੇ 100 ਝੂੱਠੇ ਸਾਬਤ ਹੋ ਰਹੇ ਹਨ। ਇਲਾਕਾ ਨਿਵਾਸੀ ਨਗਰ ਨਿਗਮ ਜਲੰਧਰ ਨੂੰ ਅਪੀਲ ਕਰਦੇ ਹਨ ਵਿਆਦੇ ਦੇ ਮੁਤਾਬਕ ਕੂੜੇ ਦਾ ਪੂਰਨ ਤੇ ਖਤਮ ਕੀਤਾ ਜਾਵੇ ਤਾਂ ਜੇ ਇਹ ਸੜਕ ਜਿਸ ਉੱਤੇ ਡੰਪ ਲਾਇਆ ਹੋਇਆ ਹੈ ਲੋਕਾਂ ਦੀ ਆਵਜਾਈ ਲਈ ਖੋਲਿਆ ਜਾਵੇ ਇੱਥੇ ਇਹ ਦੱਸਣਾ ਚਾਹੁੰਦੇ ਹਾ ਇਲਾਕਾ ਨਿਵਾਸੀਆਂ ਨੇ ਪਿਛਲੇ ਸਮੇਂ ਲਗਾਤਾਰ ਧਰਨਾ ਦੇ ਕੇ ਇਹ ਡੰਪ ਮੁਕੰਮਲ ਤੋਰ ਤੇ ਬੰਦ ਕਰਵਾਇਆ ਸੀ ਪਰ ਨਗਰ ਨਿਗਮ ਵੱਲੋਂ ਸਮਾਂ ਲੈਣ ਤੇ ਆਪਸੀ ਸਹਿਮਤੀ ਨਾਲ ਦੋ ਵਾਰਡਾਂ ਕੂੜਾ ਆਉਣਾ ਸੀ ਪਰ ਇਸ ਸਮੇਂ ਕੂੜੇ ਦੇ ਜ਼ਿਆਦਾ ਢੇਰਾਂ ਨੂੰ ਦੇਖਣ ਪਤਾ ਚੱਲਦਾ ਹੈ । ਜਿਹੜੇ ਡੰਪ ਮੁੜ ਤੋਂ ਖੋਲੇ ਗਏ ਸਨ ਲੱਗਦਾ ਹੈ ਉਹ ਡੰਪ ਬੰਦ ਹੋ ਚੁੱਕੇ ਤੇ ਜਲੰਧਰ ਸ਼ਹਿਰ ਦੇ ਕਈ ਵਾਰਡਾਂ ਦਾ ਕੂੜਾ ਹੁਣ ਮਾਡਲ ਟਾਊਨ ਸ਼ਮਸ਼ਾਨ ਘਾਟ ਨਾਲ ਆ ਰਿਹਾ ਹੈ। ਜੁਆਇੰਟ ਐਕਸਨ ਕਮੇਟੀ ਮਾਡਲ ਟਾਊਨ ਜਲੰਧਰ ਵੱਲੋਂ ਨਗਰ ਨਿਗਮ ਚੇਤਵਾਨੀ ਤੋਰ ਕਿਹਾ ਜਾਂਦਾ ਹੈ ਇਸ ਡੰਪ ਨੂੰ ਪੂਰਨ ਤੋਰ ਤੇ ਬੰਦ ਕੀਤਾ ਜਾਵੇ । ਨਹੀਂ ਤਾਂ ਸਾਨੂੰ ਅਗਲੇ ਠੋਸ ਐਕਸਨ ਲਈ ਮਜਬੂਰ ਹੋਣਾ ਪਵੇਗਾ। ਇਸ ਮੋਕੇ ਤੇ ਜਸਵਿੰਦਰ ਸਿੰਘ ਸਾਹਨੀ ਪ੍ਰਧਾਨ ਵਰਿੰਦਰ ਮਲਿਕ ਚੇਅਰਮੈਨ ਮਨਮੀਤ ਸਿੰਘ ਸੋਢੀ ਦਵਿੰਦਰ ਪਾਲ ਸਿੰਘ ਸੋਢੀ ,ਕਰਨਲ ਅਮਰੀਕ ਸਿੰਘ ਸੁਨੀਲ ਚੋਪੜਾ, ਮਨਮੋਹਨ ਸਿੰਘ , ਏ ਐਲ ਚਾਵਲਾ ,ਰਤਨ ਭਾਰਤੀ ,ਸੰਜੀਵ ਸਿੰਘ , ਡਾ. ਐਚ ਐਮ ਹੁਰੀਆ ,ਸੁਰਿੰਦਰ ਪਾਲ ਸਿੰਘ , ਕੁਨਾਲ ਸਲੋਜਾ ,ਦਵਿੰਦਰ ਸਿੰਘ ,ਹਰਜਿੰਦਰ ਸਿੰਘ ,ਗੁਰਪ੍ਰੀਤ ਸਿੰਘ ਗੋਪੀ ਭੁਪਿੰਦਰ ਚਾਵਲਾ ,ਸਿੰਘ ,ਅਜਿੰਦਰ ਸਿੰਘ ,ਅਤੇ ਹੋਰ ਇਲਾਕਾ ਨਿਵਾਸੀ ਮੋਜਦੂ ਸਨ।