ਫਗਵਾੜਾ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਰਜਿ ਫਗਵਾੜਾ ਦਾ ਇੱਕ ਵਫਦ ਗੁਰੂ ਮਾਂ ਸਵਰਨ ਦੇਵਾ ਜੀ ਮਾਤਾ ਜੀ ਦੇ ਦਰਬਾਰ ਪਿੰਡ ਮੋਰੋਂ ਵਿਖੇ  ਵਿਖੇ ਗੁਰੁ ਮਾਂ ਸਵਰਨ ਦੇਵਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚਿਆ ਅਤੇ ਉਹਨਾਂ ਨੂੰ ਸਰਬ ਨੌਜਵਾਨ ਸਭਾ ਵੱਲੋਂ ਕਰਵਾਏ ਜਾ ਰਹੇ ਜਰੂਰਤਮੰਦ ਲੜਕੀਆਂ ਦੇ ਵਿਆਹ ਅਤੇ ਮਾਤਾ ਜੀ ਦੀ ਚੌਂਕੀ ਲਈ ਸੱਦਾ ਪੱਤਰ ਦਿੱਤਾ ਗਿਆ।ਇਸਮੌਕੇ ਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਡਾਕਟਰ ਵਿਜੇ ਕੁਮਾਰ ਜਨਰਲ ਸਕੱਤਰ, ਗੁਰਦੀਪ ਸਿੰਘ ਤੁਲੀ, ਨਰਿੰਦਰ ਸਿੰਘ ਸੈਣੀ, ਜਸ਼ਨ ਮਹਿਰਾ ਆਦਿ ਹਾਜਿਰ ਸਨ।