ਜਲੰਧਰ – (ਗੁਰਦੀਪ ਸਿੰਘ ਹੋਠੀ) – ਜ਼ਿਲ੍ਹਾ ਜਲੰਧਰ ਦੇ ਪਿੰਡ ਮਾਲੜੀ ਵਿਖੇ ਕਰੋਨਾ ਵਾਰਿਸ ਦੇ ਮੱਦੇਨਜ਼ਰ 10 ਦਿਨਾਂ ਤੋਂ ਚੱਲ ਰਹੇ ਕਰਫ਼ਿਊ ਕਾਰਨ ਗਰੀਬ ਤੇ ਦਿਹਾੜੀਦਾਰ ਮਜ਼ਦੂਰ ਪਰਿਵਾਰਾਂ ਸਮੇਤ ਭੁੱਖੇ ਮਰਨ ਲਈ ਮਜਬੂਰ ਹਨ । ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ ਵੀ ਸਫੈਦ ਹਾਥੀ ਨਜ਼ਰ ਆ ਰਹੇ ਹਨ । ਲੋੜਵੰਦ ਮਜ਼ਦੂਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰੀਬਾਂ ਨੇ ਕਰੋਨਾ ਵਾਇਰਸ ਬੀਮਾਰੀ ਨਾਲ ਨਹੀਂ ਉਹਨਾਂ ਨੇ ਤਾਂ ਭੁੱਖ ਨਾਲ ਹੀ ਮਰ ਜਾਣਾ ਹੈ । ਅਜਿਹੇ ਸਮੇਂ ਵਿੱਚ ਪਿੰਡ ਦੇ ਸਮਾਜ ਸੇਵਕ ਵਿਅਕਤੀ ਨਿਸ਼ਾਨ ਸਿੰਘ ਵੱਲੋਂ ਗਰੀਬਾਂ ਦੀ ਬਾਂਹ ਫੜੀ । ਉਨ੍ਹਾਂ ਲਗਭਗ ਅਠਾਰਾਂ ਸੌ ਗਰੀਬ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਵੰਡਿਆ ਗਿਆ । ਰਾਸ਼ਨ ਸਮੱਗਰੀ ਵਿੱਚ ਆਟਾ ,ਦਾਲਾਂ, ਚੌਲ ,ਖੰਡ ,ਘਿਓ, ਸਬਜ਼ੀਆਂ, ਲੂਣ ,ਮਿਰਚ ,ਮਸਾਲਾ, ਤੇਲ ਖਾਦੀ ਅਤੇ ਹੋਰ ਰਾਸ਼ਨ ਸਮੱਗਰੀ ਘਰ ਘਰ ਜਾ ਕੇ ਵੰਡੀ ਗਈ ।
ਇਸ ਮੌਕੇ ਤੇ ਰਾਸ਼ਨ ਸਮੱਗਰੀ ਵੰਡਣ ਸਮੇਂ ਨਿਸ਼ਾਨ ਸਿੰਘ ਦੇ ਨਾਲ ਪ੍ਰਦੀਪ ਸਿੰਘ, ਸਮਰਪ੍ਰੀਤ ਸਿੰਘ, ਰੁਘਬੀਰ ਸਿੰਘ ,ਸੋਨੀਆ, ਰਾਣੀ ,ਅਸ਼ੋਕ ਚੋਪੜਾ , ਦੀਪਕ ਚੋਪੜਾ,ਆਦਿ ਵੀ ਹਾਜ਼ਰ ਸਨ ।
ਇਸ ਮੌਕੇ ਤੇ ਸਮਾਜ ਸੇਵੀ ਨਿਸ਼ਾਨ ਸਿੰਘ ਨੇ ਕਿਹਾ ਕਿ ਗਰੀਬ ਤੇ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਅਰਸ਼ੀ ਤਰ੍ਹਾਂ ਜਾਰੀ ਰਹੇਗੀ ।