ਜਲੰਧਰ : ਮਿਊਜ਼ਿਕ ਮੀਡੀਆ ਅਤੇ ਤਜਿੰਦਰ ਤੇਜ਼ੀ ਯੂ.ਕੇ ਦੀ ਨਵੀਂ ਪੇਸ਼ਕਸ਼ “ਗੀਤ ਰੰਗ” ਤਿਆਰ ਹੋ ਕੇ ਸਰੋਤਿਆਂ ਦੇ ਰੂਬਰੂ ਹੋ ਰਹੀ ਹੈ। ਇਸ ਮਨਮੋਹਕ ਗੀਤ ਨੂੰ ਲਿਖਿਆ ਹੈ ਲੇਖਕ ਕੇ.ਕੇ ਨੇ,ਤੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ ਵੀ ਕੇ.ਕੇ ਨੇ ਹੈ।ਪ੍ਰੋਡਿਊਸ ਕੀਤਾ ਹੈ ਤਰੁਣ ਨਈਅਰ, ਡਾਇਰੈਕਟਰ ਹਨ ਐਨ. ਬੀ ਸਾਬ,ਇਸ ਗੀਤ ਨੂੰ ਸੰਗੀਤ ਚੀਨੁ ਸਹਿਗਲ ਵਲੋਂ ਦਿੱਤਾ ਗਿਆ ਹੈ।ਅਦਾਕਾਰੀ ਕੀਤੀ ਹੈ ਪੂਨਮ ਸੋਹਲ ਨੇ,ਮੇਕਅਪ ਆਰਟਿਸਟ ਜਗਰੂਪ ਰੂਪ ਅਤੇ ਡਰੋਨ ਹੈਪ੍ਪੀ ਕਲਸੀ। ਇਸ ਤਰਾਂ ਸਮੂਹ ਟੀਮ ਨੇ ਪੂਰੀ ਮਿਹਨਤ ਨਾਲ ਹੌਲ਼ੀ ਦੇ ਇਸ ਮੌਕੇ ਤੇ ਰੰਗ ਨਾਮ ਤੋਂ ਗੀਤ ਨੂੰ ਸੁਰਾਂ ਤੇ ਤਾਲ ਨਾਲ ਪੇਸ਼ ਕੀਤਾ ਹੈ।ਇਸ ਮੌਕੇ ਸਿੰਗਰ ਕੇ.ਕੇ ਨੇ ਕਿਹਾ ਕਿ ਆਸ ਹੈ ਉਹਨਾਂ ਦੀ ਕੀਤੀ ਮਿਹਨਤ ਸਦਕਾ ਇਹ ਗੀਤ ਲੋਕਾਂ ਨੂੰ ਪਸੰਦ ਜਰੂਰ ਆਵੇਗਾ।