ਲਖਨਊ : ਮਿਡ-ਡੇਅ ਮੀਲ ਦੀ ਗੁਣਵੱਤਾ ਨੂੰ ਲੈਕੇ ਕੋਈ ਨਾ ਕੋਈ ਵਿਵਾਦ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਇੱਕ ਵਾਰ ਫਿਰ ਉੱਤਰ ਪ੍ਰਦੇਸ਼ ‘ਚ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅੱਜ ਮੁਜ਼ੱਫਰਨਗਰ ਦੇ ਇੱਕ ਸਕੂਲ ‘ਚ ਮਿਡ-ਡੇਅ ਮੀਲ ਖਾਣ ਨਾਲ ਇੱਕ ਅਧਿਆਪਕ ਸਮੇਤ 9 ਬੱਚੇ ਬਿਮਾਰ ਹੋ ਗਏ। ਜਿਸ ਤੋਂ ਬਾਅਦ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਜਦੋਂ ਮਿਡ-ਡੇਅ ਮੀਲ ਲਈ ਬਣੇ ਖਾਣੇ ਦੀ ਜਾਂਚ ਕੀਤੀ ਗਈ ਤਾਂ ਸਾਰੇ ਹੈਰਾਨ ਰਹਿ ਗਏ। ਜਾਂਚ ‘ਚ ਸਾਹਮਣੇ ਆਇਆ ਕਿ ਖਾਣੇ ‘ਚ ਇਕ ਮਰਿਆ ਚੂਹਾ ਸੀ। ਜਿਸ ਨੂੰ ਖਾਣੇ ਨਾਲ ਹੀ ਪਕਾ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਮਿਡ-ਡੇਅ ਮੀਲ ਹਾਪੁਰ ਦੀ ਸੰਸਥਾ ਜਨ ਕਲਿਆਣ ਸੇਵਾ ਸੰਮਤੀ ਸਕੂਲ ‘ਚ ਮੁਹਈਆ ਕਰਵਾਉਂਦੀ ਹੈ।
ਦੱਸ ਦੇਈਏ ਕਿ ਇਹ ਘਟਨਾ ਮੁਜ਼ੱਫਰਨਗਰ ਦੇ ਨਵੀਂ ਮੰਡੀ ਕੋਤਵਾਲੀ ਖੇਤਰ ਦੇ ਪਿੰਡ ਮੁਸਤਫਾਬਾਦ ਪਚੇਂਦਾ ‘ਚ ਪੈਂਦੇ ਜਨਤਾ ਇੰਟਰ ਕਾਲਜ ਦੀ ਹੈ ਜਿਥੇ ਹਰ ਰੋਜ਼ ਮਿਡ-ਡੇਅ ਮੀਲ ਲਈ ਦਾਲ ਚਾਵਲ ਪਕਾਏ ਜਾਂਦੇ ਸਨ। ਬੱਚੇ ਅਤੇ ਅਧਿਆਪਕ ਦੀ ਹਾਲਤ ਵਿਗੜ੍ਹਦਿਆਂ ਦੇਖ ਉਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਮੈਜਿਸਟਰੇਟ ਸੇਲਵਾ ਕੁਮਾਰੀ ਜੇ ਦੇ ਆਦੇਸ਼ਾਂ ‘ਤੇ ਬੀਐਸਏ ਅਤੇ ਐਸਡੀਐਮ ਸਦਰ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਸਾਰੀ ਜਾਂਚ ਕੀਤੀ ਗਈ । ਉਸਨੇ ਮਾਮਲੇ ਦੀ ਜਾਂਚ ਕੀਤੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਟਵੀਟ ਰਹਿਣ ਯੋਗੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੀਆਂ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਇੰਝ ਖੇਡਣਾ ਸਹੀ ਨਹੀਂ ।