ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਹਿਲਜੁਲ ਹੁੰਦੀ ਨਜ਼ਰ ਆ ਰਹੀ ਹੈ I ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਉਹਨਾਂ ਦੀ ਰਿਹਾਇਸ਼ ਤੇ ਪੁੱਜੇ ਸਨ, ਮੀਟਿੰਗ ਕਰਨ ਤੋਂ ਬਾਅਦ ਬਾਹਰ ਆਏ। ਉਹਨਾਂ ਦੀ ਇਹ ਮੀਟਿੰਗ ਕਰੀਬ 50 ਮਿੰਟ ਤੱਕ ਚੱਲੀ। ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਦਿੱਲੀ ਪਹੁੰਚੇ ਸਨ ਅਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ਕਿ ਉਹ ਤਾਂ ਆਪਣੇ ਨਿੱਜੀ ਦੌਰੇ ਤੇ ਦਿੱਲੀ ਆਏ ਹਨ। ਇਹ ਕੋਈ ਸਿਆਸੀ ਦੌਰਾ ਨਹੀਂ ਹੈ। ਉਹ ਸਿਰਫ ਕਪੂਰਥਲਾ ਹਾਊਸ ਤੋਂ ਆਪਣਾ ਸਾਮਾਨ ਸਮੇਟਣ ਲਈ ਆਏ ਹਨ। ਪਰ ਜਾਣਕਾਰਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਬੀਜੇਪੀ ਜੁਆਇਨ ਕਰਨਗੇ I