ਜਲੰਧਰ: ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੇ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਸ ਸਤਵਿੰਦਰ ਸਿੰਘ ਤੇ ਹਰਜੀਵਨ ਪਾਲ ਸਿੰਘ ਗਿੱਲ (ਸ਼ਹੀਦ ਭਗਤ ਸਿੰਘ ਦੀ ਭੈਣ ਸ੍ਰੀਮਤੀ ਅਮਰ ਕੌਰ ਦੇ ਦੋਹਤੇ), ਸ ਕਿਰਨਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਭਰਾ ਸ ਕੁਲਤਾਰ ਸਿੰਘ ਦਾ ਪੋਤਰਾ), ਤੇਜਵਿੰਦਰ ਕੌਰ ਸੰਧੂ (ਸ਼ਹੀਦ ਭਗਤ ਸਿੰਘ ਦੀ ਭਤੀਜ ਨੂੰਹ), ਬੀਬੀ ਅਨੁਸ਼ਪ੍ਰਿਆ (ਸ਼ਹੀਦ ਭਗਤ ਸਿੰਘ ਦੇ ਭਰਾ ਸ ਕੁਲਬੀਰ ਸਿੰਘ ਦੀ ਪੋਤਰੀ) ਅਤੇ ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ ਨੂੰ ਦੋਸ਼ਾਲਾ ਭੇਟ ਕਰ ਕੇ ਸਨਮਾਨਤ ਕੀਤਾ।