ਜਲੰਧਰ: ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਦੇ ਸਾਬਕਾ ਵਿਦਿਆਰਥੀ ਸ਼ਿਵ ਕੁਮਾਰ ਮੰਗਲ, ਬੈਚ 1980-83, ਰੋਲ ਨੰਬਰ 37/80 ਨੂੰ 1.04.2020 ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਚੀਫ ਇੰਜਨੀਅਰ ਬਣਾ ਦਿੱਤਾ ਗਿਆ ਹੈ । ਪ੍ਰਿੰਸੀਪਲ ਡਾਕਟਰ ਜਗਰੂਪ ਨੇ ਦੱਸਿਆ ਕਿ ਸ਼ਿਵ ਕੁਮਾਰ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਸੀ ਤੇ ਸਟਾਫ ਦਾ ਬਹੁਤ ਸਤਿਕਾਰ ਕਰਦੇ ਸਨ । ਉਹਨਾਂ ਇਹ ਅਹੁਦਾ ਮੋਹਾਲੀ ਵਿਖੇ 1-04-2020 ਨੂੰ ਚੀਫ ਇੰਜਨੀਅਰ (ਪੰਚਾਇਤੀ ਰਾਜ) ਵਜੋਂ ਸੰਭਾਲ ਲਿਆ ਅਤੇ ਕਾਲਜ ਦਾ ਮਾਣ ਵਧਾਇਆ । ਪ੍ਰਿੰਸੀਪਲ ਡਾਕਟਰ ਜਗਰੂਪ ਨੇ ਸ਼ਿਵ ਕੁਮਾਰ ਦੀ ਤਰੱਕੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਸਮੁਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਅਤੇ ਅਲੁਮਨੀ ਮੈਬਰਾਂ ਨੂੰ ਵਧਾਈ ਦਿੱਤੀ । ਉਹਨਾਂ ਕਿਹਾ ਕਿ ਲਾਕਡਾਊਨ ਤੋ ਬਾਅਦ ਸ਼ਿਵ ਕੁਮਾਰ ਦਾ ਕਾਲਜ ਵਿੱਚ ਸਨਮਾਨ ਕੀਤਾ ਜਾਵੇਗਾ ।