ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਕਰਫਿਊ ਅਤੇ ਲਾਕਡਾਊਨ ਦੇ ਮਦੇਨਜ਼ਰ ਨਵੇਂ ਵਿਦਿਆਰਥੀਆਂ ਲਈ 2020-21ਸੈਸ਼ਨ ਲਈ ਆੱਨਲਾਇਨ ਰਜਿਸਟ੍ਰੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਹੈ ਤਾਂ ਜੋ ਉਹ ਘਰ ਬੈਠੇ ਹੀ ਅਪਲਾਈ ਕਰ ਸਕਣ । ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਦੱਸਿਆ ਕਿ ਇਸ ਲਈ ਕਾਲਜ ਵਲੋਂ ਇਕ ਲਿੰਕ ਜਾਰੀ ਕੀਤਾ ਗਿਆ ਹੈ ਤੇ ਦਸਵੀਂ ਅਤੇ ਬਾਰਵੀਂ ਪਾਸ ਚਾਹਵਾਨ ਵਿਦਿਆਰਥੀ ਇਸ ਲਿੰਕ ਤੇ ਕਲਿੱਕ ਕਰਕੇ ਆਪਣੀ ਮਨਪਸੰਦ ਬਰਾਂਚ ਵਿੱਚ ਅਪਲਾਈ ਕਰ ਸਕਦੇ ਹਨ । ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਇਹ ਵੀ ਕਿਹਾ ਕਿ ਜਿਹੜੇ ਵਿਦਿਆਰਥੀਆਂ ਦਾ ਅਜੇ ਤੱਕ ਰਿਜ਼ਲਟ ਨਹੀਂ ਆਇਆ, ਉਹ ਵੀ ਅਪਲਾਈ ਕਰ ਸਕਦੇ ਹਨ ।ਚੁਣੇ ਗਏ ਵਿਦਿਆਰਥੀਆਂ ਨੂੰ ਈਮੇਲ ਰਾਹੀਂ ਸੂਚਨਾ ਦਿੱਤੀ ਜਾਵੇਗੀ ।
ਅਪਲਾਈ ਕਰਨ ਲਈ ਆੱਨਲਾਇਨ ਲਿੰਕ ਹੈ