ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ 2020 ਲਈ ਪ੍ਰੈਕਸਿਸ ਮੀਡਿਆ ਵਲੋਂ ਬੈਸਟ
ਪੋਲੀਟੈਕਨਿਕ ਇਨ ਪੰਜਾਬ ਚੁਣਿਆ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ
ਕਿ ਕਾਲਜ ਨੂੰ ਪ੍ਰੈਕਸਿਸ ਮੀਡਿਆ ਦੇ ਵਿਸ਼ੇਸ਼ ਪ੍ਰਤੀਨਿਧੀ ਵਲੋਂ ਇੱਕ ਟਰਾਫੀ ਅਤੇ ਸਰਟੀਫਿਕੇਟ
ਆਫ ਐਕਸੀਲੈਂਸ ਦਿੱਤਾ ਗਿਆ ਹੈ। ਇਹ ਟਰਾਫੀ ਅਤੇ ਸਨਮਾਨ ਪੱਤਰ ਨਵੀਂ ਦਿੱਲੀ ਵਿਖੇ
ਇੱਕ ਭਰਵੇਂ ਸਮਾਗਮ ਵਿੱਚ ਮਿਲਣਾ ਸੀ, ਜਿਸ ਨੂੰ ਕੋਵਿਡ-19 ਮਹਾਂਮਰੀ ਕਰਕੇ ਰੱਦ ਕੱਰ
ਦਿੱਤਾ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਮੂਹ ਵਿਭਾਗ ਮੁੱਖਿਆਂ, ਸਟਾਫ
ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਸੰਜੇ
ਬਾਂਸਲ, ਡਾ. ਰਾਜੀਵ ਭਾਟੀਆ, ਜੇ.ਐਸ. ਘੇੜਾ, ਕਸ਼ਮੀਰ ਕੁਮਾਰ, ਮੈਡਮ ਮੰਜੂ
ਮੰਨਚੰਦਾ, ਮੈਡਮ ਰਿਚਾ ਅਰੋੜਾ, ਪ੍ਰਿੰਸ ਮਦਾਨ, ਹੀਰਾ ਮਹਾਜਨ,
ਸੁਰਜੀਤ ਸਿੰਘ ਅਤੇ ਰਾਕੇਸ਼ ਸ਼ਰਮਾ ਹਾਜਿਰ ਸਨ। ਉਹਨਾਂ ਇਸ ਮੌਕੇ ਸਟਾਫ ਨੂੰ ਪੰਜਾਬ
ਸਰਕਾਰ ਦੇ ਮਿਸ਼ਨ ਫਤਿਹ ਅਧੀਨ ਵਿਦਿਆਰਥੀਆਂ ਨੂੰ ਮਾਸਕ ਪਹਿਨਣ ਅਤੇ ਸ਼ੋਸਲ
ਡਿਸਟੈਂਸਿੰਗ ਬਣਾ ਕੇ ਰੱਖਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ। ਉਹਨਾਂ
ਕਿਹਾ ਕਿ ਅਸੀਂ ਸਾਰੇ ਮਿਲਕੇ ਕਰੋਨਾ ਨੂੰ ਹਰਾ ਕੇ ਰਹਾਂਗੇ।