ਜਲੰਧਰ: ਪੰਜਾਬ ਟੈਕਨੀਕਲ ਸਪੋਰਟਸ ਇੰਨਸਟੀਚਿਉਟਸ ਦੇ ਪ੍ਰਧਾਨ ਦੇ ਦਿਸ਼ਾ –
ਨਿਰਦੇਸ਼ਾ ਅਨੁੰਸਾਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ
ਵਿੱਚ ਮਿਤੀ ੫ ਅਤੇ ੬ ਮਾਰਚ ਨੂੰ ਬੈਡਮਿਟਨ ਦੇ ਜੋਨਲ ਮੁਕਾਬਲੇ ਕਰਵਾਏ
ਗਏ। ਇੰਨ੍ਹਾ ਮੁਕਾਬਲਿਆਂ ਵਿੱਚ ਦੋ ਜੋਨਾਂ ਦੀਆਂ ਲੱਗ-ਭੱਗ ੧੬ ਟੀਮਾਂ
ਨੇ ਭਾਗ ਲਿਆ।ਮੇਹਰ ਚੰਦ ਪੋਲਿਟੈਕਨਿਕ ਕਾਲਜ ਜੰਲਧਰ ਦੀ ਟੀਮ ਨੇ ਪਹਿਲਾ ਅਤੇ
ਸਰਕਾਰੀ ਪੋਲੀਟੈਲਨਿਕ ਕਾਲਜ ਗੁਰੂ ਤੇਗ ਬਹਾਦੁਰਗੜ (ਮੋਗਾ) ਦੀ ਟੀਮ ਨੇ
ਦੂਸਰਾ ਸਥਾਨ ਪ੍ਰਾਪਤ ਕੀਤਾ। ਇਹ ਟੀਮਾਂ ਅੱਗੇ ਜਾ ਕੇ ਪੀ.ਟੀ.ਆਈ.ਐਸ
ਦੇ ਫਾਈਨਲ ਮੁਕਾਬਲਿਆਂ ਲਈ ਚੁਣੀਆਂ ਗਈਆ ਹਨ, ਜੋ ਕਿ ੧੨ ਮਾਰਚ
ਤੋਂ ਆਰੰਭ ਹੋ ਰਹੇ ਹਨ।ਸ਼੍ਰੀ ਪ੍ਰੀਤਪਾਲ (ਲੈਕਚਰਾਰ) ਮੁਕਾਬਲਿਆਂ
ਦੋਰਾਨ ਬਤੌਰ ਆਬਜ਼ਰਵਰ ਮੋਜੂਦ ਰਹੇ।ਇਹ ਮੁਕਾਬਲੇ ਸ਼੍ਰੀ ਦਿਲਦਾਰ ਸਿੰਘ
ਰਾਣਾ (ਪ੍ਰਧਾਨ) ਅਤੇ ਸ਼੍ਰੀ ਕਸ਼ਮੀਰ ਕੁਮਾਰ ਦੀ ਦੇਖ-ਰੇਖ ਵਿੱਚ ਹੋਏ।ਸ਼੍ਰੀ
ਅੰਕੁਸ਼ ਸ਼ਰਮਾ ਟੀਮ ਇੰਨਚਾਰਜ, ਸ਼੍ਰੀ ਗੋਰਵ ਸ਼ਰਮਾ ਅਤੇ ਅਰਵਿੰਦ ਦੱਤਾ
ਨੇ ਗਰਾਉਂਡ ਇੰਨਚਾਰਜ ਦੀ ਭੂਮਿਕਾ ਨਿਭਾਈ।ਮੁਕਾਬਲਿਆ ਦੋਰਾਨ ਸ਼੍ਰੀ
ਜੇ.ਐਸ.ਘੇੜਾ, ਸ਼੍ਰੀ ਰਾਕੇਸ਼ ਸ਼ਰਮਾ, ਸ਼੍ਰੀ ਦੁਰਗੇਸ਼ ਜੰਡੀ ਅਤੇ ਹੋਰ ਸਟਾਫ਼ੳਮਪ;
ਮੈਂਬਰ ਮੋਜੂਦ ਸਨ।ਇਹ ਮੁਕਾਬਲੇ ਬਹੁਤ ਹੀ ਸੁਖਾਵੇਂ ਮਾਹੋਲ ਵਿੱਚ
ਸੰਪਨ ਹੋਏ।