ਜਲੰਧਰ : ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਪ੍ਰਧਾਨਗੀ ਅਧੀਨ ਮੇਹਰ ਚੰਦ ਪੋਲੀਟੈਕਨਿਕ ਕਾਲਜ
ਜਲੰਧਰ ਦੇ ਰੈਡਰਿਬਨ ਕਲੱਬ ਵਲੋਂ ਇੱਕ ਕਵਿਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਇਸ ਕਾਲਜ
ਵਲੋ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰਨ ਵਾਸਤੇ ਕਵਿਜ਼ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ
ਵੱਖ ਵਿਭਾਗਾਂ ਦੀਆਂ 13 ਟੀਮਾਂ ਨੇ ਭਾਗ ਲਿਆਂ। ਇਸ ਮੁਕਾਬਲੇ ਵਿੱਚ ਕੰਪਿਊਟਰ ਵਿਭਾਗ
ਦੀ ਟੀਮ ਨੇ ਪਹਿਲਾ ਸਥਾਨ, ਫਾਰਮੇਸੀ ਵਿਭਾਗ ਨੇ ਦੂਜਾ ਸਥਾਨ ਅਤੇ ਮਕੈਨੀਕਲ ਵਿਭਾਗ ਦੀ
ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ.ਜਗਰੂਪ ਸਿੰਘ ਨੇ ਕਿਹਾ ਕਿ
ਪ੍ਰਦੂਸ਼ਨ ਇੱਕ ਗੰਭੀਰ ਸਮੱਸਿਆਂ ਬਣ ਗਿਆ ਹੈ।ਇਹ ਬਹੁਤ ਸਾਰੀਆਂ ਬੀਮਾਰੀਆਂ ਨੂੰ
ਜਨਮ ਦਿੰਦਾ ਹੈ।ਸਾਨੂੰ ਮਿਲਕੇ ਇਸਦੇ ਖਿਲਾਫ ਲਾਮਵੰਦ ਹੋਣਾ ਚਾਹੀਦਾ ਹੈ।ਉਹਨਾਂ
ਨੇ ਵਿਦਿਆਰਥੀਆਂ ਕਿਹਾ ਕਿ ਉਹ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ
ਰੋਕਣ ਲਈ ਯਾਗਰੂਕ ਕਰਨ।ਰੈਡਰਿਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ ਨੇ ਕਿਹਾ
ਕਿ ਸਾਡੀ ਆਉਣ ਵਾਲੀ ਪੀੜੀਆਂ ਨੂੰ ਸਾਹ ਲੈਣ ਵੀ ਮੁਸ਼ਕਲ ਹੋ ਜਾਵੇਗਾ।ਅਖੀਰ ਵਿੱਚ
ਰੈਡਰਿਬਨ ਕਲੱਬ ਦੇ ਜਨਰਲ ਸੈਕਟਰੀ ਪੋ੍ਰਫੈਸਰ ਪੰਕਜ ਗੁਪਤਾ ਅਤੇ ਪ੍ਰੋਫੈਸਰ ਕਰਨਇੰਦਰ
ਸਿੰਘ ਨੇ ਸਾਰਿਆ ਦਾ ਧੰਨਵਾਦ ਕੀਤਾ।ਇਸ ਮੌਕੇ ਸ੍ਰੀ ਦਿਲਦਾਰ ਸਿੰਘ, ਸ੍ਰੀ ਜੇ.ਅੇਸ.
ਘੇੜਾ, ਸ੍ਰੀ ਕਸ਼ਮੀਰ ਕੁਮਾਰ, ਸ੍ਰੀਮਤੀ ਮੰਜੂ ਮਨਚੰਦਾ,ਸ੍ਰੀ ਰਿਚਾ ਅਰੋੜਾ, ਸ੍ਰੀ ਕਪਿਲ
ਉਹਰੀ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਗੋਰਵ ਸ਼ਰਮਾ ਅਤੇ ਰੁਪਿੰਦਰ ਕੌਰ ਆਦਿ ਹਾਜ਼ਿਰ ਸਨ।