ਜਲੰਧਰ : ਏਡਜ਼ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਵਿਸ਼ਵ ਏਡਜ਼ ਦਿਵਸ ਦੇ ਸਬੰਧ ਵਿੱਚ
ਪੁਸ਼ਪਾ ਗੁਜਰਾਲ ਸਾਂਇਸ ਸਿਟੀ ਵਲੋਂ ਸਥਾਪਤ ਰੈਡ ਰਿੱਬਨ ਕਲੱਬ ਨੇ ਮੇਹਰ ਚੰਦ ਪੋਲੀਟੈਕਨਿਕ
ਕਾਲਜ ਤੋਂ ਇਕ ਰੈਲੀ ਦਾ ਆਯੋਜਨ ਕੀਤਾ। ਇਹ ਰੈਲੀ ਮੇਹਰ ਚੰਦ ਪੋਲੀਟੈਕਨਿਕ ਕਾਲਜ ਤੋਂ
ਸ਼ੁਰੂ ਹੋ ਕੇ ਡੀ.ਏ.ਵੀ ਕਾਲਜ, ਮਕਸੂਦਾਂ ਸਬਜ਼ੀ ਮੰਡੀ, ਬਰਲਟਨ ਪਾਰਕ, ਐਚ ਐਮ ਵੀ ਕਾਲਜ,
ਵਰਕਸ਼ਾਪ ਚੌਂਕ ਤੋਂ ਵਾਪਿਸ ਮੇਹਰ ਚੰਦ ਪੋਲੀਟੈਕਨਿਕ ਕਾਲਜ ਆ ਕੇ ਸਮਾਪਤ ਹੋਈ। ਇਸ
ਰੈਲੀ ਵਿਚ ਕਾਲਜ ਦੇ ਫਾਰਮੇਸੀ ਵਿਭਾਗ ਦੇ ਤਕਰੀਬਨ 120 ਵਿਦਿਆਰਥੀਆਂ ਤੋਂ ਇਲਾਵਾ ਰੈਡ
ਰਿੱਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ, ਜਨਰਲ ਸਕਤਰ ਪ੍ਰੋਫੈਸਰ ਪੰਕਜ ਗੁਪਤਾ
ਅਤੇ ਇੰਚਾਰਜ ਪ੍ਰੋਫੈਸਰ ਕਰਨ ਇੰਦਰ ਸਿੰਘ ਨੇ ਭਾਗ ਲਿਆ। ਇਸ ਰੈਲੀ ਦੌਰਾਨ
ਵਿਦਿਆਰਥੀਆਂ ਨੇ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੁਕ ਕਰਨ ਵਾਸਤੇ ਭਰਪੂਰ ਜੋਸ਼
ਦਿਖਾਇਆ।
ਇਸ ਤੋਂ ਪਹਿਲਾਂ ਇਸ ਰੈਲੀ ਨੂੰ ਕਾਲਜ ਦੇ ਪ੍ਰਿੰਸੀਪਲ ਅਤੇ ਰੈਡ ਰਿਬਨ ਕਲੱਬ ਦੇ ਪੈਟਰਨ ਡਾ.
ਜਗਰੂਪ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਤੇ ਬੋਲਦਿਆਂ ਉਨਾਂ
ਕਿਹਾ ਕਿ ਏਡਜ਼ ਦੀ ਜਾਣਕਾਰੀ ਹੀ ਇਸਦਾ ਇਲਾਜ ਹੈ ਅਤੇ ਵਿਦਿਆਰਥੀ ਇਸਦੀ ਰੋਕਥਾਮ ਲਈ
ਅਹਿਮ ਯੋਗਦਾਨ ਪਾ ਸਕਦੇ ਹਨ। ਡਾ. ਜਗਰੂਪ ਸਿੰਘ ਨੇ ਕਿਹਾ ਕਿ ਨਸ਼ਾ ਬਹੁਤ ਸਾਰੀਆਂ
ਬਿਮਾਰੀਆਂ ਦੀ ਜੜ ਹੈ ਉਨਾਂ ਨੇ ਵਿਦਿਆਰਥੀਆਂ ਨੂੰ ਇਸ ਤੋਂ ਦੂਰ ਰਹਿਣ ਵਾਸਤੇ
ਕਿਹਾ।ਉਨਾ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਇਕ ਦੂਜੇ ਦੀਆਂ ਸੂਈਆਂ ਦਾ ਇਸਤੇਮਾਲ
ਕਰਦੇ ਹਨ ਅਤੇ ਉਹੋ ਏਡਜ ਕਾਲਾ ਪੀਲੀਆ ਅਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨਙ
ਡਾ. ਜਗਰੂਪ ਸਿੰਘ ਨੇ ਕਿਹਾ ਕਿ ਚੰਗੀ ਸਿਹਤ ਹੀ ਸਾਡੀ ਅਸਲ ਪੂੰਜੀ ਹੈ। ਚੰਗੀ ਸਿਹਤ ਨਾਲ ਹੀ
ਅਸੀਂ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾ ਸਕਦੇ ਹਾਂ।
ਇਸ ਮੌਕੇ ਤੇ ਬੋਲਦਿਆਂ ਰੈਡ ਰਿੱਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ
ਨੇ ਕਿਹਾ ਕਿ ਏਡਜ਼ ਪ੍ਰਤੀ ਲੋਕਾਂ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਜਾਗਰੂਕਤਾ ਆਈ ਹੈ।
ਸਿਵਲ ਹਸਪਤਾਲ ਵਿੱਚ ਸਥਾਪਤ ਆਰਟ ਸੈਂਟਰ ਵੀ ਕਾਫੀ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਰੈਡ
ਰਿੱਬਨ ਕਲੱਬ ਦੇ ਜਨਰਲ ਸਕੱਤਰ ਪ੍ਰੋਫੈਸਰ ਪੰਕਜ ਗੁਪਤਾ ਅਤੇ ਪ੍ਰੋਫੈਸਰ ਕਰਨ ਇੰਦਰ ਸਿੰਘ
ਨੇ ਇਸ ਮੌਕੇ ਤੇ ਮੌਜੂਦ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੋਕੇ ਤੇ ਸੀ.ਡੀ.ਟੀ.ਪੀ
ਵਿਭਾਗ ਵਲੋਂ ਇਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ।
ਇਸ ਰੈਲੀ ਸਮੇਂ ਵੱਖ ਵੱਖ ਵਿਭਾਗਾਂ ਦੇ ਮੁੱਖੀ ਜਿਨਾਂ ਵਿੱਚ ਜੇ ਐਸ ਘੇੜਾ,
ਕਸ਼ਮੀਰ ਕੁਮਾਰ,ਰਾਜੀਵ ਭਾਟੀਆ,ਕਪਿਲ ੳਹਰੀ, ਮੰਜੂ ਮਨਚੰਦਾ, ਪ੍ਰਿੰਸ ਮਦਾਨ, ਰਿੱਚਾ
ਅਰੋੜਾ, ਗੌਰਵ ਸ਼ਰਮਾ ਰੁਪਿੰਦਰ ਕੌਰ ਅਤੇ ਨੇਹਾ ਮੌਜੂਦ ਸਨ।