ਜਲੰਧਰ : ਮੇਹਰ ਚੰਦ ਕਾਲਜ ਵਿੱਖੇ ਟੀਚਰਾਂ ਅਤੇ ਵਿਦਿਆਰਥੀਆਂ ਵਿੱਚ ਬੇਹਤਰ ਤਾਲਮੇਲ ਲਈ ਪੜਾਉਣ ਦੇ
ਨਯਾਬ ਢੰਗ ਤਰੀਕੀਆ ਦੀ ਵਰਤੋਂ ਨਾਲ ਸਬੰਧਤ ਪੰਜ ਰੋਜਾ ਆਨਲਾਇਨ ਆਈ.ਸੀ.ਟੀ. ਕੋਰਸ “ਪਰਾਬਲਮ
ਬੇਸਡ ਲਰਨਿੰਗ” ਆਰੰਭ ਕੀਤਾ ਗਿਆ ਹੈ। ਇਹ ਕੋਰਸ ਐਨ.ਆਈ.ਟੀ.ਟੀ.ਟੀ ਆਰ ਕੋਲਕਾਤਾ ਵਲੋਂ
ਕਰਵਾਇਆ ਜਾ ਰਿਹਾ ਹੈ,ਜਿਸ ਲਈ ਮੇਹਰ ਚੰਦ ਕਾਲਜ ਪੋਲੀਟੈਕਨਿਕ ਨੂੰ ਵੀ ਇਕ ਨੋਡਲ ਸੈਂਟਰ ਬਣਾਇਆ
ਗਿਆ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਇਸ ਕੋਰਸ ਨਾਲ ਅਧਿਆਪਕਾਂ ਦੇ ਨਾਲ
ਵਿਦਿਆਰਥੀਆ ਨੂੰ ਵੀ ਲਾਭ ਹੋਵੇਗਾ।ਇਸ ਵਿੱਚ ਮੁੱਖਤਾ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ
ਅਧਿਆਪਿਕਾਂ ਦੇ ਆਮ ਤੌਰ ਤੇ ਭਾਸ਼ਣ ਵਰਗੇ ਲੈਕਚਰ ਦੀ ਥਾਂ ਤੇ ਹੋਰ ਢੰਗ ਨਾਲ ਵਿਦਿਆਰਥੀਆਂ ਨੂੰ
ਪੜਾਇਆ ਜਾਵੇ, ਜਿਸ ਨਾਲ ਉਹਨਾਂ ਦੀ ਵਧੇਰੇ ਹਿੱਸੇਦਾਰੀ ਹੋਵੇ, ਜਿਸ ਨਾਲ ਉਹਨਾਂ ਦੇ ਦਿਮਾਗ ਦੇ ਸਾਰੇ
ਪਹਿਲੂਆਂ ਦੀ ਵਰਤੋਂ ਹੋਵੇ ਤਾਂ ਕਿ ਕਲਾਸਰੂਮ ਦਾ ਮਾਹੌਲ ਬੋਰਿੰਗ ਨਾ ਹੋਕੇ ਉਤਸਾਹ ਵਰਧਕ
ਹੋਵੇ।ਵਿਦਿਆਰਥੀ ਰਿਸਰਚ ਵੱਲ ਉਤਸਾਹਿਤ ਹੋਣ। ਨਵੇਂ ਨਵੇਂ ਪੋ੍ਰਜੈਕਟ ਡੀਜ਼ਾਇਨ ਕਰਨ। ਪ੍ਰਿੰਸੀਪਲ ਡਾ.
ਜਗਰੂਪ ਸਿੰਘ ਜੀ ਨੇ ਇਹ ਵੀ ਦਸਿਆ ਕਿ ਅਗਲੇ ਸ਼ੈਸ਼ਨ ਤੋਂ ਕੁਝ ਵਿਸ਼ਿਆਂ ਦੀ ਪੜਾਈ ਏਸੇ ਤਰੀਕੇ ਨਾਲ
ਵਿਦਿਆਰਥੀਆਂ ਨੂੰ ਕਰਵਾਈ ਜਾਵੇਗੀ।ਇਸ ਕੋਰਸ ਵਿੱਚ ਸ੍ਰੀ ਜੇ.ਐਸ.ਘੇੜਾ, ਸ੍ਰੀ ਕਪਿਲ ਉਹਰੀ, ਸ੍ਰੀ
ਪਿੰ੍ਰਸ ਮਦਾਨ , ਸ੍ਰੀ ਚੇਤਨ ਸੂਰੀ, ਸ੍ਰੀ ਪਰਤਾਪ ਚੰਦ ਭਾਗ ਲੈ ਰਹੇ ਹਨ।